ਨਵੀਂ ਦਿੱਲੀ, 23 ਅਪਰੈਲ
ਤਜਰਬੇਕਾਰ ਅਦਾਕਾਰ ਤੇ ਨਿਰਮਾਤਾ ਲਲਿਤ ਬਹਿਲ ਦੀ ਕੋਵਿਡ-19 ਕਾਰਨ ਮੌਤ ਹੋ ਗਈ। ਉਨ੍ਹਾਂ ਦੇ ਪੁੱਤਰ ਨਿਰਦੇਸ਼ਕ ਕਾਨੂ ਬਹਿਲ ਨੇ ਅੱਜ ਇਹ ਜਾਣਕਾਰੀ ਦਿੱਤੀ। ਬਹਿਲ ਨੇ ‘ਤਿਤਲੀ’ ਤੇ ‘ਮੁਕਤੀ ਭਵਨ’ ਵਰਗੀਆਂ ਫਿਲਮਾਂ ’ਚ ਕੰਮ ਕੀਤਾ। 71 ਸਾਲਾ ਅਦਾਕਾਰ ਦੇ ਪਿਛਲੇ ਹਫ਼ਤੇ ਕਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ ਅਤੇ ਉਨ੍ਹਾਂ ਦਾ ਇੱਥੇ ਅਪੋਲੋ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੇ ਉੱਥੇ ਹੀ ਆਖਰੀ ਸਾਹ ਲਏ। ਰੰਗਮੰਚ ਦੇ ਮੰਨੇ ਹੋਏ ਕਲਾਕਾਰ ਲਲਿਤ ਨੇ ਦੂਰਦਰਸ਼ਨ ਦੀਆਂ ਟੈਲੀਫਿਲਮਾਂ ‘ਤਪਿਸ਼’, ‘ਆਤਿਸ਼’, ‘ਸੁਨਹਿਰੀ ਜਿਲਦ’ ਦੇ ਨਿਰਦੇਸ਼ਨ-ਨਿਰਮਾਣ ਦੇ ਨਾਲ ਅਤੇ ਟੀਵੀ ਸ਼ੋਅ ‘ਅਫਸਾਨੇ’ ਦੇ ਅਦਾਕਾਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਹਾਲ ਹੀ ਦੇ ਸਾਲਾਂ ’ਚ 2014 ’ਚ ਉਨ੍ਹਾਂ ਆਪਣੇ ਪੁੱਤਰ ਦੇ ਨਿਰਦੇਸ਼ਨ ਹੇਠ ਬਣੇ ਡਰਾਮਾ ‘ਤਿਤਲੀ’, ‘ਮੁਕਤੀ ਭਵਨ’, ਅਮੇਜ਼ੋਨ ਪ੍ਰਾਈਮ ਵੀਡੀਓ ਦੀ ਸੀਰੀਜ਼ ‘ਮੇਡ ਇਨ ਹੈਵਨ’ ਅਤੇ ‘ਜਜਮੈਂਟਲ ਹੈ ਕਯਾ’ ’ਚ ਕੰਮ ਕੀਤਾ ਸੀ। -ਪੀਟੀਆਈ