ਨਵੀਂ ਦਿੱਲੀ, 30 ਅਗਸਤ
ਅਦਾਇਗੀ ਸੇਵਾ ‘ਪੇਅਟੀਐਮ’ ਦੀ ਈ-ਕਾਮਰਸ ਯੂਨਿਟ ‘ਪੇਅਟੀਐਮ ਮਾਲ’ ਨੇ ਕਿਹਾ ਹੈ ਕਿ ਹੈਕ ਅਤੇ ਡੇਟਾ ਲੀਕ ਹੋਣ ਦੇ ਦਾਅਵਿਆਂ ਤੋਂ ਬਾਅਦ ਕੰਪਨੀ ਵੱਲੋਂ ਜਾਂਚ ਕਰਵਾਈ ਜਾ ਰਹੀ ਹੈ ਤੇ ਹਾਲੇ ਤੱਕ ਸੁਰੱਖਿਆ ਵਿਚ ਕੋਈ ਕੋਤਾਹੀ ਸਾਹਮਣੇ ਨਹੀਂ ਆਈ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਅਧਾਰਿਤ ਇਕ ਸਾਈਬਰ ਖੋਜ ਫਰਮ ‘ਸਾਈਬਲ’ ਨੇ ਦਾਅਵਾ ਕੀਤਾ ਸੀ ਕਿ ਹੈਕਰ ਗਰੁੱਪ ‘ਜੌਹਨ ਵਿਕ’ ਨੇ ‘ਪੇਅਟੀਐਮ ਮਾਲ’ ਦੇ ਡੇਟਾਬੇਸ ਵਿਚ ਗ਼ੈਰਕਾਨੂੰਨੀ ਢੰਗ ਨਾਲ ਪਹੁੰਚ ਕੀਤੀ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਗੱਲ ਦਾ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਸਾਰਾ ਯੂਜ਼ਰ ਡੇਟਾ ਤੇ ਕੰਪਨੀ ਦਾ ਆਪਣਾ ਡੇਟਾ ਸੁਰੱਖਿਅਤ ਹੈ। ਦਾਅਵਿਆਂ ਦੀ ਕੰਪਨੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬੁਲਾਰੇ ਨੇ ਕਿਹਾ ਕਿ ਕੰਪਨੀ ਡੇਟਾ ਸੁਰੱਖਿਆ ਲਈ ਵੱਡਾ ਖ਼ਰਚ ਕਰਦੀ ਹੈ। -ਪੀਟੀਆਈ