ਬਾਰਾਬੰਕੀ: ਉੱਤਰ ਪ੍ਰਦੇਸ਼ ਦੇ ਵਿਧਾਇਕ ਮੁਖਤਾਰ ਅੰਸਾਰੀ ਨੂੰ ਮੁਹਾਲੀ ਜੇਲ੍ਹ ’ਚ ਪੇਸ਼ ਕਰਨ ਸਮੇਂ ਵਰਤੀ ਗਈ ਐਂਬੂਲੈਂਸ ਦੀ ਰਜਿਸਟਰੇਸ਼ਨ ’ਚ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਹੋਣ ਦੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਕਾਇਮ ਕੀਤੀ ਗਈ ਹੈ। ਮਾਮਲੇ ਦੀ ਜਾਂਚ ਲਈ ਪੁਲੀਸ ਟੀਮਾਂ ਮਊ (ਉੱਤਰ ਪ੍ਰਦੇਸ਼) ਅਤੇ ਪੰਜਾਬ ਭੇਜੀਆਂ ਗਈਆਂ ਹਨ। ਬਾਰਾਬੰਕੀ ਦੇ ਪੁਲੀਸ ਕਪਤਾਨ ਯਮੁਨਾ ਪ੍ਰਸਾਦ ਨੇ ਅੱਜ ਦੱਸਿਆ ਕਿ ਏਐੱਸਪੀ (ਉੱਤਰੀ) ਦੀ ਅਗਵਾਈ ਹੇਠ ‘ਸਿੱਟ’ ਕਾਇਮ ਕੀਤੀ ਗਈ ਹੈ। ਉਨ੍ਹਾਂ ਦੱਸਿਆ, ‘ਸਿੱਟ ਦੇ ਕੁਝ ਮੈਂਬਰਾਂ ਨੂੰ ਹੈਦਰਗੜ੍ਹ ਦੇ ਐੱਸਐੱਚਓ ਦੀ ਅਗਵਾਈ ਹੇਠ ਪੰਜਾਬ ਜਦਕਿ ਬਾਕੀਆਂ ਨੂੰ ਮਊ (ਉੱਤਰ ਪ੍ਰਦੇਸ਼) ਭੇਜਿਆ ਗਿਆ ਹੈ। -ਪੀਟੀਆਈ