ਰਾਏਪੁਰ, 26 ਜੁਲਾਈ
ਛੱਤੀਸਗੜ੍ਹ ਵਿੱਚ ਇੱਕ 16 ਸਾਲਾ ਲੜਕੀ ਨੇ ਗੂੰਗੇ ਬੋਲੇ ਵਿਅਕਤੀ ਦੀ ਕਥਿਤ ਤੌਰ ’ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਵਧੀਕ ਪੁਲੀਸ ਸੁਪਰਡੈਂਟ (ਪੱਛਮੀ) ਡੀਸੀ ਪਟੇਲ ਨੇ ਦੱਸਿਆ ਕਿ ਇਹ ਘਟਨਾ ਕੰਕਲੀਪਾੜਾ ਖੇਤਰ ਵਿੱਚ ਐਤਵਾਰ ਨੂੰ ਵਾਪਰੀ ਸੀ। ਉਨ੍ਹਾਂ ਦੱਸਿਆ ਕਿ ਦੁਪਹੀਆ ਵਾਹਨ ’ਤੇ ਜਾ ਰਹੀ ਨਾਬਾਲਗ ਨੇ ਸਾਈਕਲ ’ਤੇ ਜਾ ਰਹੇ ਗੂੰਗੇ-ਬੋਲੇ ਵਿਅਕਤੀ ਨੂੰ ਪਾਸੇ ਕਰਨ ਲਈ ਹਾਰਨ ਵਜਾਇਆ ਪਰ ਉਸ ਵੱਲੋਂ ਕੋਈ ਪ੍ਰਤੀਕਿਰਿਆ ਨਾ ਦਿੱਤੇ ਜਾਣ ਬਾਅਦ ਉਸ ਨੇ ਗੁੱਸੇ ਵਿੱਚ ਆ ਕੇ ਕਥਿਤ ਤੌਰ ’ਤੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਗਰਦਨ ਵਿੱਚ ਚਾਕੂ ਲੱਗਣ ਕਾਰਨ ਉਸ ਦੀ ਥਾਏਂ ਮੌਤ ਹੋ ਗਈ। ਪੁਲੀਸ ਨੇ ਨਾਬਾਲਗ ਨੂੰ ਮੰਦਰ ਹਸੌਦ ਇਲਾਕੇ ਤੋਂ ਕਾਬੂ ਕਰ ਕਰਕੇ ਹਮਲੇ ਲਈ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਮੁਲਜ਼ਮ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ। -ਏਜੰਸੀ