ਆਗਰਾ, 4 ਜਨਵਰੀ
ਤਾਜ ਮਹੱਲ ਦੇ ਵਿਹੜੇ ’ਚ ਸੋਮਵਾਰ ਨੂੰ ਭਗਵਾਂ ਝੰਡਾ ਲਹਿਰਾਉਣ ਦੇ ਦੋਸ਼ ਹੇਠ ਪੁਲੀਸ ਨੇ 4 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਤਾਜਗੰਜ ਦੇ ਪੁਲੀਸ ਅਧਿਕਾਰੀ ਉਮੇਸ਼ਚੰਦਰ ਤ੍ਰਿਪਾਠੀ ਨੇ ਦੱਸਿਆ ਕਿ ਸੋਮਵਾਰ ਨੂੰ ਤਾਜ ਮਹੱਲ ਦੇ ਵਿਹੜੇ ’ਚ ਇੱਕ ਕਥਿਤ ਹਿੰਦੂਵਾਦੀ ਸੰਗਠਨ ਦੇ ਚਾਰ ਕਾਰਕੁਨਾਂ ਨੇ ਭਗਵਾਂ ਝੰਡਾ ਲਹਿਰਾਇਆ। ਘਟਨਾ ਤੋਂ ਬਾਅਦ ਉੱਥੇ ਤੈਨਾਤ ਅਰਧ ਸੈਨਿਕ ਬਲ ਸੀਆਈਏਐੱਸਐੱਫ ਦੇ ਮੁਲਾਜ਼ਮਾਂ ਨੇ ਚਾਰੇ ਜਣਿਆਂ ਨੂੰ ਫੜ ਲਿਆ ਅਤੇ ਸਥਾਨਕ ਪੁਲੀਸ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗੌਰਵ ਠਾਕੁਰ ਸਣੇ ਚਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। -ਏਜੰਸੀ