ਪ੍ਰਯਾਗਰਾਜ, 23 ਅਕਤੂਬਰ
ਉੱਤਰ-ਮੱਧ ਰੇਲਵੇ ਦੇ ਕਾਨਪੁਰ-ਪ੍ਰਯਾਗਰਾਜ ਸੈਕਸ਼ਨ ਦੇ ਫਤਹਿਪੁਰ ਨੇੜੇ ਰਮਵਾ ਸਟੇਸ਼ਨ ’ਤੇ ਅੱਜ ਸਵੇਰੇ ਤਕਰੀਬਨ 10.30 ਵਜੇ ਦੀਨ ਦਿਆਲ ਉਪਾਧਿਆਏ ਸਟੇਸ਼ਨ ਵੱਲ ਜਾ ਰਹੀ ਮਾਲ ਗੱਡੀ ਦੇ 29 ਡੱਬੇ ਪਟੜੀ ਤੋਂ ਲਹਿ ਗਏ ਜਿਸ ਕਾਰਨ ਇਸ ਮਾਰਗ ’ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ।
ਉੱਤਰ-ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ ਕਿ ਇਸ ਘਟਨਾ ’ਚ ਕਿਸੇ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ। ਇਸ ਮਾਲ ਗੱਡੀ ਦੇ ਡੱਬੇ ਖਾਲੀ ਸਨ। ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਵਾਰਾਨਸੀ ਜਾਣ ਵਾਲੀ ਵੰਦੇ ਭਾਰਤ ਰੇਲ ਗੱਡੀ ਨੂੰ ਡੀਐੱਫਸੀ ਮਾਰਗ ਤੋਂ ਭੇਜਿਆ ਗਿਆ ਹੈ ਜਦਕਿ ਅੰਮ੍ਰਿਤਸਰ ਤੋਂ ਪਟਨਾ ਜਾਣ ਵਾਲੀ ਰੇਲ ਗੱਡੀ ਨੂੰ ਰੂਮਾ ਤੋਂ ਸੁਜਾਤਪੁਰ ਵਿਚਾਲੇ ਡੀਐੱਫਸੀ ਮਾਰਗ ’ਤੇ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਰਗ ’ਤੇ ਰੇਲ ਆਵਾਜਾਈ ਬਹਾਲ ਕਰਨ ਦਾ ਕੰਮ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। -ਪੀਟੀਆਈ