ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 23 ਅਪਰੈਲ
ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਨੇ ਦੇਸ਼ ਭਰ ਵਿਚ ਆਕਸੀਜਨ ਸੰਕਟ ਦੇ ਮੱਦੇਨਜ਼ਰ ਫੈਸਲਾ ਕੀਤਾ ਹੈ ਕਿ ਜਰਮਨੀ ਤੋਂ 23 ਆਕਸੀਜਨ ਜਨਰੇਸ਼ਨ ਪਲਾਂਟਸ ਤੇ ਕੰਟੇਨਰ ਹਵਾਈ ਮਾਰਗ ਰਾਹੀਂ ਮੰਗਵਾਏ ਜਾਣਗੇ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੰਟੇਨਰ ਇਕ ਹਫਤੇ ਅੰਦਰ ਭਾਰਤ ਆ ਜਾਣਗੇ ਤਾਂ ਕਿ ਦੇਸ਼ ਵਿਚ ਆਕਸੀਜਨ ਦੇ ਵਧਦੇ ਸੰਕਟ ਨੂੰ ਘੱਟ ਕੀਤਾ ਜਾ ਸਕੇ। ਇਨ੍ਹਾਂ ਯੂਨਿਟਾਂ ਨੂੰ ਮਿਲਟਰੀ ਹਸਪਤਾਲਾਂ ਵਿੱਚ ਰੱਖਿਆ ਜਾਵੇਗਾ ਜਿਥੇ ਫੌਜੀਆਂ ਤੇ ਸਾਬਕਾ ਫੌਜੀਆਂ ਦਾ ਇਲਾਜ ਚਲ ਰਿਹਾ ਹੈ।-ਪੀਟੀਆਈ