ਨਵੀਂ ਦਿੱਲੀ, 24 ਸਤੰਬਰ
ਸੀਬੀਐੱਸਈ ਨੇ ਅੱਜ ਸੁਪਰੀਮ ਕੋਰਟ ਵਿੱਚ ਕਿਹਾ ਹੈ ਕਿ ਉਹ +2 ਦੀ ਕੰਪਾਰਟਮੈਂਟ ਪ੍ਰੀਖਿਆ ਦਾ ਨਤੀਜਾ 10 ਅਕਤੂਬਰ ਜਾਂ ਉਸ ਤੋਂ ਪਹਿਲਾਂ ਹੀ ਐਲਾਨ ਕਰ ਦੇਵੇਗਾ। ਇਸ ਪ੍ਰੀਖਿਆ ਵਿੱਚ ਕਰੀਬ ਦੋ ਲੱਖ ਵਿਦਿਆਰਥੀ ਬੈਠ ਰਹੇ ਹਨ। ਉਧਰ ਯੂਜੀਸੀ ਨੇ ਅਦਾਲਤ ਨੂੰ ਦੱਸਿਆ ਕਿ ਮੌਜੂਦਾ ਅਕਾਦਮਿਕ ਕੈਲੰਡਰ 31 ਅਕਤੂਬਰ ਤੋਂ ਸ਼ੁਰੂ ਹੋਵੇਗ। ਵਰਨਣਯੋਗ ਹੈ ਕਿ ਕੰਪਾਰਟਮੈਂਟ ਪ੍ਰੀਖਿਆ ਦੇਣ ਵਾਲਿਆਂ ਨੇ ਕਿਹਾ ਸੀ ਕਿ ਬੋਰਡ ਵੱਲੋਂ ਨਤੀਜੇ ਦੇਰੀ ਨਾਲ ਐਲਾਨਣ ਕਾਰਨ ਕਾਲਜਾਂ ਵਿੱਚ ਊਨ੍ਹਾਂ ਦੇ ਦਾਖਲੇ ਨਹੀਂ ਹੋ ਸਕਣਗੇ।