ਕੋਟਾਯਮ (ਕੇਰਲਾ), 16 ਜਨਵਰੀ
ਇੱਥੇ ਇੱਕ ਪੇਂਟਿੰਗ ਕਾਮੇ ਨੇ ਕ੍ਰਿਸਮਸ-ਨਿਊ ਈਅਰ ਬੰਪਰ ਲਾਟਰੀ ’ਚ 12 ਕਰੋੜ ਦੀ ਲਾਟਰੀ ਜਿੱਤੀ ਹੈ। ਅਯੱਮਨਾਨਮ ਵਾਸੀ ਸਦਾਨੰਦਨ ਨੇ ਐਤਵਾਰ ਸਵੇਰੇ ਇੱਕ ਲਾਟਰੀ ਵਿਕ੍ਰੇਤਾ ਤੋਂ ਤਿਰੂਵਨੰਤਪੁਰਮ ਵਿੱਚ ਨਿਕਲੇ ਲੱਕੀ ਡਰਾਅ ਤੋਂ ਕੁਝ ਘੰਟੇ ਪਹਿਲਾਂ ਹੀ ਲਾਟਰੀ ਖਰੀਦੀ ਸੀ। ਉਸ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ,‘ਮੈਂ ਸੇਲਵਾਨ (ਲਾਟਰੀ ਵਿਕ੍ਰੇਤਾ) ਤੋਂ ਅੱਜ ਸਵੇਰੇ ਮੀਟ ਖਰੀਦਣ ਜਾਣ ਸਮੇਂ ਟਿਕਟ ਖਰੀਦੀ ਸੀ।’ ਸਦਾਨੰਦਨ ਪਿਛਲੇ 50 ਵਰ੍ਹਿਆਂ ਤੋਂ ਪੇਂਟਿੰਗ ਕਾਮੇ ਵਜੋਂ ਕੰਮ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਸ ਵੱਲੋਂ ਇਹ ਰਾਸ਼ੀ ਆਪਣੇ ਬੱਚਿਆਂ ਲਈ ਚੰਗੇ ਰਹਿਣ-ਸਹਿਣ ਦਾ ਪ੍ਰਬੰਧ ਕਰਨ ਲਈ ਖਰਚੀ ਜਾਵੇਗੀ। -ਪੀਟੀਆਈ