ਕੋਲਕਾਤਾ/ਗੁਹਾਟੀ, 13 ਜਨਵਰੀ
ਪੱਛਮੀ ਬੰਗਾਲ ਦੇ ਜਲਪਾਇਗੁੜੀ ਜ਼ਿਲ੍ਹੇ ਵਿੱਚ ਦੋਹੋਮੋਨੀ ਨੇੜੇ ਬੀਕਾਨੇਰ-ਗੁਹਾਟੀ ਐਕਸਪ੍ਰੈਸ ਗੱਡੀ ਦੇ 12 ਡੱਬੇ ਵੀਰਵਾਰ ਸ਼ਾਮ ਨੂੰ ਲੀਹੋਂ ਲੱਥਣ ਕਾਰ ਪੰਜ ਯਾਤਰੀਆਂ ਦੀ ਮੌਤ ਹੋ ਗਈ ਹੈ ਤੇ 45 ਯਾਤਰੀ ਜ਼ਖ਼ਮੀ ਹੋ ਗਏ ਹਨ। ਟੀਵੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਰੇਲ ਗੱਡੀ ਦੇ ਕਈ ਡੱਬੇ ਉੱਚੀ ਪਟੜੀ ਤੋਂ ਹੇਠਾਂ ਜ਼ਮੀਨ ’ਤੇ ਵਿਛੇ ਹੋਏ ਹਨ ਤੇ ਰਾਹਤ ਕਰਮੀ ਇਨ੍ਹਾਂ ਡੱਬਿਆਂ ਵਿੱਚੋਂ ਯਾਤਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਜਲਪਾਇਗੁੜੀ ਜ਼ਿਲ੍ਹੇ ਦੇ ਡੀਸੀ ਨੇ ਦੱਸਿਆ ਕਿ ਹਾਦਸੇ ਕਾਰਨ ਪੰਜ ਯਾਤਰੀਆਂ ਦੀ ਮੌਤ ਹੋਈ ਹੈ ਤੇ ਲਗਭਗ 45 ਜਣੇ ਜ਼ਖ਼ਮੀ ਹੋਏ ਹਨ। ਇਹ ਹਾਦਸਾ ਸ਼ਾਮ 5 ਵਜੇ ਦੇ ਕਰੀਬ ਵਾਪਰਿਆ। ਹੋਰਨਾਂ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। -ਪੀਟੀਆਈ