ਸੀਤਾ ਰਾਮ ਦਾ ਕਰਜ਼ਾ

ਸੀਤਾ ਰਾਮ ਦਾ ਕਰਜ਼ਾ

ਡਾ. ਗਿਆਨ ਸਿੰਘ

ਗੱਲ 2 ਜੁਲਾਈ, 1963 ਦੀ ਹੈ। ਬਾਪੂ ਜੀ ਅਤੇ ਮੈਂ ਡੀਜ਼ਲ ਇੰਜਨ ਨਾਲ ਪਸ਼ੂਆਂ ਲਈ ਹਰੇ ਚਾਰੇ ਦਾ ਟੋਕਾ ਕਰ ਰਹੇ ਸੀ। ਮੇਰੀ ਬਾਂਹ ਵਿਚ ਪਾਇਆ ਕੜਾ ਅਣਗਹਿਲੀ ਕਾਰਨ ਚੱਲਦੇ ਇੰਜਨ ਵਿਚ ਫਸ ਗਿਆ ਅਤੇ ਮੌਕੇ ਉੱਤੇ ਹੀ ਮੇਰੀ ਬਾਂਹ ਕੱਟੀ ਗਈ। ਇਕ ਵਿਆਹ ਵਾਲੀ ਕਾਰ ਵਾਲਿਆਂ ਨੇ ਮੇਰੀ ਸਮੱਸਿਆ ਨੂੰ ਸਮਝਦੇ ਹੋਏ ਆਪਣੇ ਇਕ ਬਰਾਤੀ ਨੂੰ ਸਾਡੇ ਪਿੰਡ ਈਸੜੂ ਉਤਾਰ ਕੇ ਮੇਰੇ ਚਾਚਾ ਜੀ ਅਤੇ ਮੈਨੂੰ ਕਾਰ ਵਿਚ ਬਿਠਾ ਕੇ ਲੁਧਿਆਣੇ ਦੇ ਸੀਐੱਮਸੀ ਐਂਡ ਬਰਾਊਨ ਮੈਮੋਰੀਅਲ ਹਸਪਤਾਲ ਪਹੁੰਚਾ ਦਿੱਤਾ। ਉੱਥੇ ਮੇਰਾ ਅਪਰੇਸ਼ਨ ਕੀਤਾ ਗਿਆ ਅਤੇ ਮੇਰੇ ਉਸ ਹਸਪਤਾਲ ਵਿਚ ਇਲਾਜ ਦੇ ਦਿਨਾਂ ਵਿਚ ਸਾਡੇ ਪਿੰਡ ਤੋਂ ਹਰ ਰੋਜ਼ ਰੋਟੀ ਜਾਂਦੀ ਸੀ ਜਿਹੜੀ ਸਾਡੀ ਆਪਣੀ ਲੋੜ ਤੋਂ ਵੱਧ ਹੁੰਦੀ ਸੀ। ਸਾਡੇ ਬੇਬੇ ਜੀ ਉਹ ਰੋਟੀ ਬਾਹਰ ਬੈਠੇ ਖਾਣੇ ਦੀ ਲੋੜ ਵਾਲਿਆਂ ਵਿਚ ਵੰਡ ਦਿੰਦੇ।

ਜਦੋਂ ਬੇਬੇ ਜੀ ਨੇ ਪਹਿਲੇ ਦਿਨ ਹੀ ਰੋਟੀ ਵੰਡਣੀ ਸ਼ੁਰੂ ਕੀਤੀ ਤਾਂ ਚਾਰ ਜਣਿਆਂ ਨੂੰ ਰੋਟੀ ਦੇਣ ਤੋਂ ਬਾਅਦ ਪੰਜਵੇਂ ਜਣੇ ਨੂੰ ਰੋਟੀ ਦੇਣ ਲੱਗੇ ਤਾਂ ਉਸ ਨੇ ਰੋਟੀ ਲੈਣ ਤੋਂ ਮਨ੍ਹਾ ਕਰ ਦਿੱਤਾ। ਬੇਬੇ ਜੀ ਨੇ ਉਸ ਨੂੰ ਪੁੱਛਿਆ ਕਿ ਭਾਈ ਤੈਨੂੰ ਭੁੱਖ ਨਹੀਂ? ਉਸ ਨੇ ਜਵਾਬ ਦਿੱਤਾ ਕਿ ਭੁੱਖ ਤਾਂ ਬਹੁਤ ਹੈ ਪਰ ਮੈਂ ਕੰਮ ਕਰ ਕੇ ਹੀ ਰੋਟੀ ਖਾਂਦਾ ਹੈ; ਜੇਕਰ ਮੈਨੂੰ ਕੰਮ ਨਾ ਮਿਲੇ ਤਾਂ ਮੈਂ ਰੋਟੀ ਤੋਂ ਬਿਨਾਂ ਹੀ ਸਾਰ ਲੈਂਦਾ ਹਾਂ। ਬੇਬੇ ਜੀ ਉਸ ਇਨਸਾਨ ਦੀ ਇਸ ਗੱਲ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਅਤੇ ਉਸ ਨੂੰ ਕਿਹਾ- ਤੁਸੀਂ ਰੋਟੀ ਖਾਵੋ, ਮੇਰੇ ਬੇਟੇ ਦੀ ਮਦਦ ਲਈ ਉਸ ਕੋਲ ਬੈਠ ਜਾਇਆ ਕਰਨਾ ਜਿਸ ਨੂੰ ਉਸ ਨੇ ਮੰਨ ਲਿਆ।

23 ਜੁਲਾਈ, 1963 ਨੂੰ ਮੇਰਾ ਜ਼ਖ਼ਮ ਠੀਕ ਹੋਣ ਮਗਰੋਂ ਮੈਨੂੰ ਛੁੱਟੀ ਦੇ ਦਿੱਤੀ ਗਈ ਤਾਂ ਬੇਬੇ ਜੀ ਨੇ ਉਸ ਨੂੰ ਪੁੱਛਿਆ- ਤੇਰਾ ਪਰਿਵਾਰ ਕਿੱਥੇ ਰਹਿੰਦਾ ਹੈ ਭਾਈ? ਉਸ ਨੇ ਜਵਾਬ ਦਿੱਤਾ ਕਿ ਉਹ ਤਾਂ ਇਕੱਲਾ ਹੀ ਹੈ। ਬੇਬੇ ਜੀ ਨੇ ਉਸ ਨੂੰ ਕਿਹਾ ਕਿ ਭਾਈ ਸਾਡੇ ਛੇ ਬੱਚੇ ਹਨ, ਜੇਕਰ ਤੁਸੀਂ ਸਾਡੇ ਨਾਲ ਚੱਲੋਂ ਤਾਂ ਇਨ੍ਹਾਂ ਨੂੰ ਸੱਤਵਾਂ ਭਾਈ ਮਿਲ ਜਾਵੇਗਾ। ਉਸ ਇਨਸਾਨ ਨੇ ਬੇਬੇ ਜੀ ਦੀ ਗੱਲ ਮੰਨ ਲਈ ਅਤੇ ਸਾਨੂੰ ਸਾਰੇ ਭੈਣ ਭਾਈਆਂ ਨੂੰ ਵੱਡਾ ਭਾਈ ਸੀਤਾ ਰਾਮ ਮਿਲ ਗਿਆ।

ਪਿੰਡ ਆਉਣ ਉੱਤੇ ਉਸ ਨੇ ਦੱਸਿਆ ਕਿ ਉਸ ਦਾ ਪਿਤਾ ਰੇਲਵੇ ਵਿਚ ਕੰਮ ਕਰਦਾ ਸੀ। ਸਮੇਂ ਨਾਲ਼ ਉਸ ਦੇ ਮਾਪਿਆਂ ਦੀ ਮੌਤ ਤੋਂ ਬਾਅਦ ਅਚਾਨਕ ਉਸ ਦੇ ਭਾਈਆਂ ਦੀ ਵੀ ਮੌਤ ਹੋ ਗਈ। ਸੀਤਾ ਰਾਮ ਵਿਆਹਿਆ ਹੋਇਆ ਸੀ ਅਤੇ ਉਸ ਕੋਲ਼ ਇੱਕ ਮੁੰਡਾ ਵੀ ਸੀ। ਘਰ ਵਿਚ ਕੰਮ ਕਰਦਿਆਂ ਉਸ ਦੀ ਪਤਨੀ ਮਕਾਨ ਦੀ ਪੜਛੱਤੀ ਤੋਂ ਸਮਾਨ ਉਤਾਰਦੀ ਹੋਈ ਗਿਰ ਪਈ ਅਤੇ ਉਸ ਦੀ ਮੌਤ ਹੋ ਗਈ। ਦੁੱਖਾਂ ਦੀ ਗੱਲ ਇਥੇ ਹੀ ਨਹੀਂ ਮੁੱਕੀ, ਕੁਝ ਦੇਰ ਬਾਅਦ ਉਸ ਦੇ ਮੁੰਡੇ ਦੀ ਵੀ ਮੌਤ ਹੋ ਗਈ। ਇੰਨੇ ਦੁੱਖਾਂ ਨੇ ਸੀਤਾ ਰਾਮ ਦਾ ਦਿਮਾਗੀ ਸੰਤੁਲਨ ਵਿਗਾੜ ਦਿੱਤਾ ਅਤੇ ਉਹ ਲਖਨਊ ਦੇ ਨਜ਼ਦੀਕ ਆਪਣੇ ਪਿੰਡ ਤੋਂ ਕਿਵੇਂ ਲੁਧਿਆਣੇ ਆ ਗਿਆ, ਉਸ ਨੂੰ ਪਤਾ ਹੀ ਨਹੀਂ। ਲੁਧਿਆਣੇ ਪਹੁੰਚਣ ਉੱਤੇ ਕਿਸੇ ਨੇਕ ਇਨਸਾਨ ਨੇ ਉਸ ਨੂੰ ਸੀਐੱਮਸੀ ਐਂਡ ਬਰਾਊਨ ਮੈਮੋਰੀਅਲ ਦਾਖ਼ਲ ਕਰਵਾ ਦਿੱਤਾ ਜਿੱਥੇ ਉਹ ਠੀਕ ਹੋ ਗਿਆ ਅਤੇ ਸਾਡੇ ਕੋਲ ਈਸੜੂ ਆਉਣ ਤੋਂ ਪਹਿਲਾਂ ਤੱਕ ਉਹ ਹਸਪਤਾਲ ਹੀ ਉਸ ਦਾ ਘਰ ਬਣ ਗਿਆ ਸੀ।

ਸੀਤਾ ਰਾਮ ਬਹੁਤ ਮਿਹਨਤੀ ਅਤੇ ਨੇਕ ਕਮਾਈ ਕਰਨ ਵਾਲਾ ਇਨਸਾਨ ਸੀ। ਉਸ ਨੂੰ ਕੰਮ ਕਰ ਕੇ ਖੁਸ਼ੀ ਹੁੰਦੀ ਸੀ। ਉਹ ਬਹੁਤ ਹੀ ਉੱਚਾ-ਸੁੱਚਾ ਇਨਸਾਨ ਸੀ ਜਿਸ ਨੇ ਵੱਡੇ ਭਰਾ ਦੇ ਤੌਰ ਉੱਤੇ ਸਾਨੂੰ ਅਤੇ ਤਾਏ ਦੇ ਤੌਰ ਉੱਤੇ ਸਾਡੇ ਬੱਚਿਆਂ ਨੂੰ ਪਾਲ਼ਿਆ, ਪੜ੍ਹਾਇਆ ਅਤੇ ਜ਼ਿੰਦਗੀ ਜਿਊਣ ਦੀ ਸੇਧ ਦਿੱਤੀ। ਜਦੋਂ 1997 ਵਿਚ ਸਾਰਾ ਪਰਿਵਾਰ ਪਟਿਆਲੇ ਆ ਗਿਆ ਤਾਂ ਮੈਂ ਸੀਤਾ ਰਾਮ ਨੂੰ ਬੇਨਤੀ ਕੀਤੀ ਕਿ ਉਸ ਨੇ ਬਹੁਤ ਜ਼ਿਆਦਾ ਕਮਾਈ ਕੀਤੀ ਹੈ, ਹੁਣ ਬਾਕੀ ਦੀ ਜ਼ਿੰਦਗੀ ਉਹ ਆਰਾਮ ਨਾਲ ਬਿਤਾਵੇ ਜਿਸ ਦਾ ਉਸ ਨੇ ਨਾਂਹ ਵਿਚ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਆਤਮਾ ਅਤੇ ਇਨਸਾਨੀਅਤ ਨੂੰ ਮਾਰ ਕੇ ਨਹੀਂ ਜੀਵੇਗਾ। ਉਨ੍ਹਾਂ ਨੇ ਆਪਣੇ ਆਖ਼ਰੀ ਦਿਨ ਵੀ ਆਪਣੀ ਸਮਰੱਥਾ ਅਨੁਸਾਰ ਕੰਮ ਕੀਤਾ। ਪਿਛਲੇ ਕੁਝ ਸਮੇਂ ਦੌਰਾਨ ਉਹ ਮੈਨੂੰ ਅਤੇ ਮੇਰੀ ਪਤਨੀ ਨੂੰ ਇਹ ਸਿੱਖਿਆ ਦਿਆ ਕਰਦੇ ਸਨ ਕਿ ਇਨਸਾਨ ਨੂੰ ਕਦੇ ਵੀ ਅਕ੍ਰਿਤਘਣ, ਧਾਰਮਿਕ ਤੌਰ ਉੱਤੇ ਜਾਨੂੰਨੀ ਅਤੇ ਦੂਜਿਆਂ ਦੀ ਮਾਇਆ ਨੂੰ ਜੱਫ਼ੇ ਪਾਉਣ ਵਾਲਾ ਨਹੀਂ ਹੋਣਾ ਚਾਹੀਦਾ ਸਗੋਂ ਸਮਾਜ ਪ੍ਰਤੀ ਆਪਣੀ ਜ਼ਿੰਮੇਦਾਰੀ ਪਛਾਣਦੇ ਹੋਏ ਆਪਣੀ ਕਮਾਈ ਵਿਚੋਂ ਲੋੜਵੰਦ ਲੋਕਾਂ ਦੇ ਭਲੇ ਲਈ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। 23 ਜੁਲਾਈ ਨੂੰ ਪੂਰੇ 57 ਸਾਲ ਸਾਡੇ ਨਾਲ ਬਿਤਾਉਣ ਤੋਂ ਬਾਅਦ ਸੀਤਾ ਰਾਮ ਸਾਡੇ ਨਾਲੋਂ ਸਦਾ ਲਈ ਵਿਛੜ ਗਿਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਨ੍ਹਾਂ ਦੀ ਸਿੱਖਿਆ ਉੱਤੇ ਅਮਲ ਕਰਦੇ ਰਹੀਏ ਪਰ ਨੇਕ, ਧਰਮ ਨਿਰਪੱਖ ਅਤੇ ਹਿੰਦੀ, ਉਰਦੂ ਤੇ ਪੰਜਾਬੀ ਭਾਸ਼ਾਵਾਂ ਦੀ ਚੰਗੀ ਜਾਣਕਾਰੀ ਰੱਖਣ ਵਾਲ਼ੇ ਸੀਤਾ ਰਾਮ ਨੇ ਸਾਡੇ ਸਾਰਿਆਂ ਦੇ ਸਿਰ ਇਤਨਾ ਕਰਜ਼ਾ ਚਾੜ੍ਹ ਦਿੱਤਾ ਹੈ ਜਿਸ ਨੂੰ ਸ਼ਾਇਦ ਅਸੀਂ ਕਦੇ ਵੀ ਉਤਾਰ ਨਾ ਸਕੀਏ।
*ਸਾਬਕਾ ਪ੍ਰੋਫ਼ੈਸਰ, ਅਰਥ-ਵਿਗਿਆਨ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਪਰਕ: 99156-82196

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All