ਰਵਿੰਦਰ ਰਵੀ
ਬਰਨਾਲਾ, 16 ਜੂਨ
ਇਥੇ ਐੱਸਡੀ ਕਾਲਜ ਵਿੱਚ ‘ਡੀਬੀਟੀ ਸਟਾਰ ਕਾਲਜ ਸਕੀਮ’ ਤਹਿਤ ਕੈਮਿਸਟਰੀ ਵਿਭਾਗ ਵੱਲੋਂ ‘ਕੈਮਿਸਟਰੀ ਸਾਫ਼ਟਵੇਅਰ’ (ਕੈਮਸਕੇਚ) ਵਿਸ਼ੇ ’ਤੇ ਇਕ ਵਰਕਸ਼ਾਪ ਕਰਵਾਈ ਗਈ। ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਭੁਪਿੰਦਰ ਕੌਰ ਨੇ ਭਾਸ਼ਣ ਦਿੱਤਾ। ਵਿਭਾਗ ਦੇ ਮੁਖੀ ਅਤੇ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਸਵਿਤਾ ਸੂਦ ਨੇ ਕਾਲਜ ਅੰਦਰ ਚੱਲ ਰਹੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਡੀਬੀਟੀ ਕੋਆਰਡੀਨੇਟਰ ਡਾ. ਕੁਲਭੂਸ਼ਣ ਰਾਣਾ ਨੇ ਡੀਬੀਟੀ ਸਕੀਮ ਬਾਰੇ ਜਾਣਕਾਰੀ ਦਿੱਤੀ। ਇਹ ਵਰਕਸ਼ਾਪ ਦੋ ਸੈਸ਼ਨ ਵਿਚ ਕਰਵਾਈ ਗਈ। ਪਹਿਲੇ ਸੈਸ਼ਨ ਵਿੱਚ ਮੁੱਖ ਵਕਤਾ ਨੇ ਕੈਮਿਸਟਰੀ ਸਾਫ਼ਟਵੇਅਰ ‘ਕੈਮਸਕੇਚ’ ਦੇ ਥਿਊਰੀ ਪਾਰਟ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਦੂਜੇ ਸੈਸ਼ਨ ਵਿਚ ਹੈਂਡਜ਼ ਆਨ ਟਰੇਨਿੰਗ ਦੌਰਾਨ ਇਸ ਸਾਫ਼ਟਵੇਅਰ ਦੀ ਕਾਰਜਪ੍ਰਣਾਲੀ ਬਾਰੇ ਰੌਸ਼ਨੀ ਪਾਈ। ਵਿਦਿਆਰਥੀਆਂ ਦੇ ਵੱਖ-ਵੱਖ ਗਰੁੱਪ ਬਣਾ ਕੇ ਇਸ ਸਾਫ਼ਟਵੇਅਰ ਦੀ ਵਰਤੋਂ ਬਾਰੇ ਸਿਖਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਇਸ ਉਪਰਾਲੇ ਲਈ ਕੈਮਿਸਟਰੀ ਵਿਭਾਗ ਨੂੰ ਵਧਾਈ ਦਿੱਤੀ।