ਬੁਢਲਾਡਾ: ਜ਼ਿਲ੍ਹਾ ਮਾਨਸਾ ਦੀ ਤਹਿਸੀਲ ਬੁਢਲਾਡਾ ਦੇ ਜਮਪਲ ਮਨਮੀਤ ਸਿੰਘ ਨੇ ਏਅਰ ਫੋਰਸ ਵਿੱਚ ਜ਼ਿਲ੍ਹਾ ਮਾਨਸਾ ਦਾ ਪਹਿਲਾ ਪਾਇਲਟ ਬਣ ਕੇ ਬੁਢਲਾਡਾ ਖਾਸ ਕਰ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਅੱਜ ਜਦ ਮਨਮੀਤ ਸਿੰਘ ਆਪਣੀ ਮਾਤਾ ਗੀਤਾ ਰਾਣੀ ਅਤੇ ਪਿਤਾ ਡਾਕਟਰ ਕਰਨੈਲ ਸਿੰਘ ਵੈਰਾਗੀ ਨਾਲ ਰੇਲਵੇ ਸਟੇਸ਼ਨ ਬੁਢਲਾਡਾ ਪਹੁੰਚੇ ਤਾਂ ਸ਼ਹਿਰ ਵਾਸੀਆਂ ਤੋਂ ਇਲਾਵਾ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧਾਇਕ ਬੁੱਧਰਾਮ ਵੀ ਵਿਸ਼ੇਸ਼ ਤੌਰ ’ਤੇ ਪੁੱਜੇ। -ਪੱਤਰ ਪ੍ਰੇਰਕ