ਪੱਤਰ ਪ੍ਰੇਰਕ
ਅਜੀਤਵਾਲ, 12 ਜੁਲਾਈ
ਪੰਜਾਬ ਕਮਿਊਨਟੀ ਹੈਲਥ ਸਰਵਿਸਿਜ਼ ਪੰਜਾਬ, ਮੋਗਾ ਅਤੇ ਕੈਨੇਡਾ ਵੱਲੋਂ ਡੀਏਵੀ ਕਾਲਜ ਆਫ ਐਜੂਕੇਸ਼ਨ ਅੰਮ੍ਰਿਤਸਰ ਵਿੱਚ ‘ਜੇ ਆਈ ਪਤਝੜ ਤਾਂ ਫੇਰ ਕੀ ਏ’ ਵਿਸ਼ੇ ’ਤੇ ਕਰੋਨਾ ਨਾਲ ਸਬੰਧਿਤ ਇੱਕ ਰੋਜ਼ਾ ਕੌਮਾਂਤਰੀ ਈ-ਜੋੜ ਮੇਲਾ ਪ੍ਰਿੰਸੀਪਲ ਅਨੀਤਾ ਮੈਨਨ, ਅਮਰਦੀਪ ਕੌਰ ਅਤੇ ਮਿਸ ਸੋਨੀਆਂ ਪੀ.ਸੀ.ਐਚ.ਐਸ ਮੋਗਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ’ਚ ਪਦਮਸ੍ਰੀ ਡਾ. ਸੁਰਜੀਤ ਪਾਤਰ, ਡਾ. ਨਿਰਮਲ ਜੌੜਾ, ਨਵਜੋਤ ਉਸ਼ੀਨ ਢਿੱਲੋਂ ਕੈਨੇਡਾ, ਸੁੱਖੀ ਬਾਠ, ਨਿਰਲੇਪ ਸਿੰਘ ਗਿੱਲ ਨੇ ਮੁੱਖ ਤੌਰ ’ਤੇ ਸ਼ਿਰਕਤ ਕੀਤੀ। ਡਾ. ਸੁਰਜੀਤ ਪਾਤਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏੇ ਦੱਸਿਆ ਕਿ ਅਸੀਂ ਇਸ ਕੋਵਿਡ-19 ਦੇ ਦੌਰ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੈ ਅਤੇ ਸਮੇਂ ਦੀ ਸਹੀ ਵਰਤੋਂ ਕਿਵੇਂ ਕਰਨੀ ਹੈ। ਡਾ. ਨਿਰਮਲ ਜੌੜਾ ਡਾਇਰੈਕਟਰ ਯੂਵਕ ਭਲਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕਿਹਾ ਕਿ ਅਸੀਂ ਆਸ਼ਾਵਾਦੀ ਸੋਚ ਨੂੰ ਅਮਲ ਵਿੱਚ ਲਿਆ ਕਿ ਇਸ ਪ੍ਰਸਥਿਤੀ ਦਾ ਸਾਹਮਣਾ ਕਰ ਸਕਦੇ ਹਾਂ। ਅਖੀਰ ’ਚ ਕਾਲਜ ਪ੍ਰਿੰਸੀਪਲ ਡਾ. ਅਨੀਤਾ ਮੈਨਨ ਨੇ ਸਾਰਿਆਂ ਦਾ ਧੰਨਵਾਦ ਕੀਤਾ।