ਮੋਗਾ (ਨਿਜੀ ਪੱਤਰ ਪ੍ਰੇਰਕ) ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਰੇਲਵੇ ਸਟੇਸ਼ਨ ’ਤੇ ਰੇਲ ਰੋਕੋ ਧਰਨਾ ਪੰਜਵੇਂ ਦਿਨ ਵੀ ਜਾਰੀ ਰਿਹਾ। ਇਥੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਖੇਤੀ ਕਨੂੰਨ ਕਿਸਾਨਾਂ ਦੇ ਫਾਇਦੇ ’ਚ ਹੋਣ ਵਾਲੇ ਬਿਆਨ ਤੋਂ ਭੜਕੇ ਕਿਸਾਨਾਂ ਨੇ ਉਨ੍ਹਾਂ ਦਾ ਪੂਤਲਾ ਫੂਕਿਆ। ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਹਰਬੰਸ ਸਿੰਘ, ਜਗਜੀਤ ਸਿੰਘ ਖੋਸਾ, ਗੁਰਦੇਵ ਸਿੰਘ ਸਾਹ ਵਾਲਾ, ਸਾਰਜ ਸਿੰਘ ਬਹਿਰਾਮ ਕੇ ਸਰਪੰਚ ਹਰਦਿਆਲ ਸਿੰਘ ਨੇ ਕਿਹਾ ਕਿ ਚੰਨੀ ਸਰਕਾਰ ਮਂੰਨੀਆਂ ਹੋਈਆਂ ਮੰਗਾਂ ਤੋਂ ਟਾਲਾ ਵੱਟ ਰਹੀ ਹੈ। ਪੰਜਾਬ ਭਰ ’ਚ 7 ਜ਼ਿਲ੍ਹਿਆਂ ਰੇਲ ਰੋਕੋ ਧਰਨੇ ਜਾਰੀ ਹਨ ਜੋ ਕਰਜ਼ਾ ਮੁਆਫੀ ਕਿਸਾਨਾਂ-ਮਜ਼ਦੂਰਾਂ ਸਿਰ ਪਾਏ ਕੇਸ ਰੱਦ ਕਰਨ, ਦਿੱਲੀ ਮੋਰਚੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ 5 ਲੱਖ ਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਇਹ ਮੰਗਾਂ ਮੰਨਣ ਤੇ ਲਾਗੂ ਹੋਣ ਤੱਕ ਜਥੇਬੰਦੀ ਨੇ ਧਰਨੇ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੋਟ ਪ੍ਰਣਾਲੀ ਰਾਜ ਪ੍ਰਬੰਧ ਨੂੰ ਲੋਕਾਂ ਦੇ ਮਸਲਿਆਂ ਦੇ ਹੱਲ ਨਹੀਂ ਸਮਝਦੀ। ਇਸ ਲਈ ਜੱਥੇਬੰਦੀ ਦੇ ਵਿਧਾਨ ਮੁਤਾਬਕ ਉਹ ਨਾ ਹੀ ਚੋਣਾਂ ਵਿੱਚ ਹਿੱਸਾ ਲੈਂਦੀ ਹੈ ਤੇ ਨਾ ਹੀ ਵੋਟਾਂ ’ਚ ਕਿਸੇ ਧਿਰ ਦੀ ਹਮਾਇਤ ਕਰਦੀ ਹੈ, ਜੋ ਪੰਜਾਬ ਦੀਆਂ 22 ਜੱਥੇਬੰਦੀ ਨੇ ਸੰਯੁਕਤ ਸਮਾਜ ਮੋਰਚਾ ਬਣਾਕੇ ਚੋਣਾਂ ਲੜਣ ਦਾ ਫੈਸਲਾ ਕੀਤਾ ਹੈ, ਇਹ ਕਿਸਾਨ ਲਹਿਰ ਲਈ ’ਤੇ ਵੱਡੀ ਸੱਟ ਹੈ।