ਭਗਤਾ ਭਾਈ: ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈ ਦਾ ਬਾਰ੍ਹਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਕਾਰਜਕਾਰੀ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਾਮਰਸ ਵਿਚ ਹਰਮਨਜੀਤ ਕੌਰ ਨੇ 90.4 ਪ੍ਰਤੀਸ਼ਤ, ਅਮਨਦੀਪ ਕੌਰ ਨੇ 90.2 ਫੀਸਦੀ ਤੇ ਗੁਰਜੀਤ ਸਿੰਘ ਨੇ 86 ਪ੍ਰਤੀਸ਼ਤ, ਆਰਟਸ ਵਿੱਚ ਨਵਜੋਤ ਕੌਰ ਨੇ 90 ਪ੍ਰਤੀਸ਼ਤ, ਕੁਲਦੀਪ ਕੌਰ ਨੇ 88.6 ਪ੍ਰਤੀਸ਼ਤ ਤੇ ਸਤਨਾਮ ਸਿੰਘ ਨੇ 87 ਪ੍ਰਤੀਸ਼ਤ, ਸਾਇੰਸ ਗਰੁੱਪ ਵਿੱਚ ਸੋਨਮ ਰਾਣੀ ਨੇ 81.6 ਪ੍ਰਤੀਸ਼ਤ, ਦੀਪਿਕਾ ਰਾਣੀ ਨੇ 73 ਪ੍ਰਤੀਸ਼ਤ ਤੇ ਰੋਹਿਤ ਕੁਮਾਰ 71.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਕਾਲਜ ਦੇ ਸਕੱਤਰ ਸਿੰਕਦਰ ਸਿੰਘ ਮਲੂਕਾ ਤੇ ਪ੍ਰਿੰਸੀਪਲ ਡਾ. ਗੋਬਿੰਦ ਸਿੰਘ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ