ਪੱਤਰ ਪ੍ਰੇਰਕ
ਭਦੌੜ, 26 ਜੁਲਾਈ
ਨੇੜਲੇ ਪਿੰਡ ਦੀਪਗੜ੍ਹ ਦੇ ਰਾਮਗੜ ਰੋਡ ਦੇ ਖੇਤਾਂ ਵਿਚੋਂ ਬੀਤੀ ਰਾਤ ਚੋਰ ਗਰੋਹ ਵਲੋਂ ਤਿੰਨ ਟਰਾਂਸਫਾਰਮਰ ਚੋਰੀ ਕਰ ਲਏ ਗਏ। ਕਿਸਾਨ ਜੋਗਿੰਦਰ ਸਿੰਘ ਮਠਾੜੂ, ਗੁਰਮੇਲ ਸਿੰਘ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਚੋਰ ਗਰੋਹ ਬੀਤੀ ਰਾਤ ਉਨ੍ਹਾਂ ਦੇ ਖੇਤਾਂ ਵਿਚੋਂ ਇੱਕੋ ਲਾਈਨ ਵਿਚ ਲੱਗੇ ਤਿੰਨ ਟਰਾਂਸਫਾਰਮਰ ਚੋਰੀ ਕਰਕੇ ਲੈ ਗਏ ਹਨ ਜਿਸ ਸਬੰਧੀ ਉਨ੍ਹਾਂ ਥਾਣਾ ਭਦੌੜ ਅਤੇ ਬਿਜਲੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ ਜਿਨ੍ਹਾਂ ਨੇ ਮੌਕਾ ਵੀ ਦੇਖਿਆ ਹੈ। ਉਕਤ ਕਿਸਾਨਾਂ ਨੇ ਬਿਜਲੀ ਵਿਭਾਗ ਨੂੰ ਅਪੀਲ ਕੀਤੀ ਕਿ ਝੋਨੇ ਦੀ ਫ਼ਸਲ ਲਈ ਪਾਣੀ ਦੀ ਜ਼ਰੂਰਤ ਨੂੰ ਦੇਖਦੇ ਹੋਏ ਟਰਾਂਸਫਾਰਮਰ ਜਲਦੀ ਤੋਂ ਜਲਦੀ ਲਗਾਏ ਜਾਣ।