ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 15 ਮਈ
ਸਥਾਨਕ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਬੱਚਿਆਂ ’ਚ ਲੀਡਰਸ਼ਿਪ ਗੁਣਵਤਾ ਦੀ ਪਛਾਣ ਕਰਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਸਕੂਲ ਡਾਇਰੈਕਟਰ ਸ਼ਸ਼ੀ ਜੈਨ ਅਤੇ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਦੀ ਅਗਵਾਈ ਹੇਠ 34 ਵਿਦਿਆਰਥੀਆਂ ਦੀ ਸਟੂਡੈਂਟ ਕੌਂਸਲ ਬਣਾਈ ਗਈ। ਇਸ ਮੌਕੇ ਹੈੱਡ ਬੁਆਏ ਈਸ਼ਵਰ ਪ੍ਰਤਾਪ ਸਿੰਘ ਅਤੇ ਹੈੱਡ ਗਰਲ ਦਲਜੀਤ ਕੌਰ ਚੁਣੇ ਗਏ। ਇਨ੍ਹਾਂ ਦੇ ਸਹਾਇਕ ਵਜੋਂ ਗੋਕੁਲ ਕੁਮਾਰ ਤੇ ਦ੍ਰਿਸ਼ਟੀ ਦੀ ਚੋਣ ਹੋਈ। ਸਕੂਲ ’ਚ ਅਨੁਸ਼ਾਸਨ ਬਣਾਈ ਰੱਖਣ ਸਬੰਧੀ ਅਨੁਸ਼ਾਸਨ ਹੈੱਡ ਬੁਆਏ ਪਰਦੀਪ ਸਿੰਘ ਤੇ ਅਨਜੋਤ ਸਿੰਘ ਜਦੋਂਕਿ ਕੁੜੀਆਂ ’ਚੋਂ ਅਨੁਸ਼ਾਸਨ ਹੈੱਡ ਗਰਲ ਅਮਨਪ੍ਰੀਤ ਕੌਰ ਤੇ ਜਸ਼ਨਪ੍ਰੀਤ ਕੌਰ ਨੂੰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਚਾਰੇ ਸਦਨਾਂ ਦੇ ਕਪਤਾਨ ਤੇ ਉਪ ਕਪਤਾਨ ਚੁਣੇ ਗਏ। ਗਲੈਕਸੀ ਹਾਊਸ ਦਾ ਕਪਤਾਨ ਨਵਦੀਪ ਕੁਮਾਰ ਤੇ ਜੈਸਮੀਨ ਖੁਰਾਣਾ, ਰੇਨਬੋ ਹਾਊਸ ਦਾ ਕਪਤਾਨ ਇੰਦਰਪ੍ਰੀਤ ਸਿੰਘ ਤੇ ਖੁਸ਼ਪ੍ਰੀਤ ਕੌਰ, ਸ਼ਾਈਨਿੰਗ ਸਟਾਰ ਹਾਊਸ ਦਾ ਕਪਤਾਨ ਅਰਸ਼ਪ੍ਰੀਤ ਸਿੰਘ ਤੇ ਰੀਆ ਜਦਕਿ ਵੀਨਸ ਹਾਊਸ ਦਾ ਕਪਤਾਨ ਹਰਸ਼ ਤੇ ਤਮੰਨਾ ਚੁਣੇ ਗਏ।