ਫ਼ਤਹਿਗੜ੍ਹ ਪੰਜਤੂਰ: ਲੋਕ ਸਭਾ ਚੋਣਾਂ ਸਬੰਧੀ ‘ਆਪ’ ਦਾ ਮਹਿਲਾ ਵਿੰਗ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ‘ਆਪ’ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਮਨਦੀਪ ਕੌਰ ਖੰਬੇ ਨੇ ਅੱਜ ਇੱਥੇ ਆਪਣੇ ਸਾਥੀ ਮਹਿਲਾ ਆਗੂਆਂ ਦੇ ਨਾਲ ਫਰੀਦਕੋਟ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਨੁਕੜ ਬੈਠਕਾਂ ਕੀਤੀਆਂ। ਇਸ ਮੌਕੇ ‘ਆਪ’ ਦੇ ਸ਼ਹਿਰੀ ਪ੍ਰਧਾਨ ਭੁਪੇਸ਼ ਕੁਮਾਰ ਗਰਗ, ਸ਼ੇਖਰ ਬਾਂਸਲ, ਅਜੈਬ ਸਿੰਘ ਲਲਹਾਂਦੀ, ਮਹਿਲਾ ਆਗੂ ਬੀਬੀ ਪਰਮਜੀਤ ਕੌਰ ਹਾਜ਼ਰ ਸਨ। ਬੀਬੀ ਖੰਬੇ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਆਪ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦੇਵੇਗੀ। -ਪੱਤਰ ਪ੍ਰੇਰਕ