ਰਾਮਾਂ ਮੰਡੀ ਦਾ ਬੱਸ ਅੱਡਾ ਬਣਿਆ ਚਿੱਟਾ ਹਾਥੀ

ਰਾਮਾਂ ਮੰਡੀ ਦਾ ਬੱਸ ਅੱਡਾ ਬਣਿਆ ਚਿੱਟਾ ਹਾਥੀ

ਰਾਮਾਂ ਮੰਡੀ ’ਚ ਪੀਆਰਟੀਸੀ ਦੇ ਸੁੰਨੇ ਪਏ ਬੱਸ ਅੱਡੇ ਦੀ ਤਸਵੀਰ।

ਹੁਸ਼ਿਆਰ ਸਿੰਘ ਘਟੌੜਾ

ਰਾਮਾਂ ਮੰਡੀ, 5 ਜੁਲਾਈ

ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਰਾਮਾਂ ਮੰਡੀ ਵਿਚਲਾ ਪੀਆਰਟੀਸੀ ਦਾ ਬੱਸ ਅੱਡਾ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਇਸ ਬੱਸ ਅੱਡੇ ਦਾ ਲੋਕਾਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ। ਅੱਡਾ ਬਣਨ ਮੌਕੇ ਮੰਡੀ ਵਾਸੀਆਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਆਸਾਂ ਸਨ। ਬੱਸ ਅੱਡੇ ਦਾ ਉਦਘਾਟਨ 2016 ਵਿਚ ਤੱਤਕਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤਾ ਸੀ।

ਹਾਲ ਦੀ ਘੜੀ ਇਲਾਕੇ ਦੇ ਪਿੰਡਾਂ ਜਾਂ ਮੰਡੀਆਂ ਨੂੰ ਚਲਦੀਆਂ ਬੱਸਾਂ ’ਚੋਂ ਗਿਣਤੀ ਦੀਆਂ ਬੱਸਾਂ ਹੀ ਇਸ ਅੱਡੇ ’ਚ ਵੜਦੀਆਂ ਹਨ। ਇਸ ਅੱਡੇ ’ਤੇ ਜ਼ਿਆਦਾਤਰ ਸੁੰਨ ਪੱਸਰੀ ਰਹਿੰਦੀ ਹੈ। ਬਹੁਤੀਆਂ ਬੱਸਾਂ ਮੰਡੀ ਦੇ ਐਨ ਵਿਚਕਾਰ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਆਰਜ਼ੀ ਬਣੇ ਸਟਾਪੇਜ ਤੋਂ ਹੀ ਚਲਦੀਆਂ ਹਨ, ਜਿਸ ਕਾਰਨ ਮੰਡੀ ’ਚ ਟਰੈਫਿਕ ਦੀ ਸਮੱਸਿਆ ਰਹਿੰਦੀ ਹੈ। ਸਬੰਧਤ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਪਰਨਾਲਾ ਉਥੇ ਹੀ ਹੈ। ਇਹ ਅੱਡਾ ਛੇ ਵਰ੍ਹੇ ਪਹਿਲਾਂ ਬਣਿਆ ਸੀ। ਉਸਾਰੀ ਸਮੇਂ ਸਰਕਾਰ ਨੇ ਲੋਕਾਂ ਦੀ ਸਹੂਲਤ ਤੇ ਰੁਜ਼ਗਾਰ ਨੂੰ ਮੁੱਖ ਰੱਖਦੇ ਹੋਏ ਅਗਲੇ ਤੇ ਪਿਛਲੇ ਗੇਟ ਵਾਲੇ ਪਾਸੇ 10 ਦੁਕਾਨਾਂ ਬਣਾਈਆਂ ਸਨ। ਇਨ੍ਹਾਂ ਦੁਕਾਨਾਂ ਦਾ ਅੱਜ ਤੱਕ ਸ਼ਟਰ ਵੀ ਨਹੀਂ ਖੋਲਿਆ ਗਿਆ। ਇਲਾਕਾ ਵਾਸੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਸੱਤਪਾਲ ਕਾਂਸਲ ਦਾ ਕਹਿਣਾ ਹੈ ਕਿ ਜੇ ਸਬੰਧਤ ਅਧਿਕਾਰੀ ਅੱਡੇ ਦੀ ਇਸ ਸਮੱਸਿਆ ਬਾਰੇ ਥੋੜ੍ਹਾ ਗੰਭੀਰ ਹੋਣ ਤਾਂ ਬੰਦ ਪਈਆਂ ਦੁਕਾਨਾਂ ਬੇਰੁਜ਼ਗਾਰਾਂ ਲਈ ਰੁਜ਼ਗਾਰ ਦਾ ਜ਼ਰੀਆ ਬਣ ਸਕਦੀਆਂ ਹਨ ਤੇ ਬੱਸ ਅੱਡੇ ਦੀ ਰੌਣਕ ਵਿਚ ਵਾਧਾ ਕਰ ਸਕਦੀਆਂ ਹਨ।

ਕੀ ਕਹਿੰਦੇ ਹਨ ਅਧਿਕਾਰੀ

ਪੀਆਰਟੀਸੀ ਬਠਿੰਡਾ ਦੇ ਜਨਰਲ ਮੈਨੇਜਰ ਦਾ ਕਹਿਣਾ ਹੈ ਕਿ ਹਰ ਦੋ ਤਿਨ ਮਹੀਨੇ ਬਾਅਦ ਦੁਕਾਨਾਂ ਦੀ ਬੋਲੀ ਕਰਵਾਈ ਜਾਂਦੀ ਹੈ ਪਰ ਬੋਲੀਕਾਰ ਨਾ ਪੰਹੁਚਣ ਕਾਰਨ ਦੁਕਾਨਾਂ ਬੰਦ ਵਿਹਲੀਆਂ ਪਈਆਂ ਹਨ। ਦੂਜੇ ਪਾਸੇ ਸਾਰੀਆਂ ਬੱਸਾਂ ਦੇ ਅੱਡੇ ਵਿਚ ਨਾ ਆਉਣ ਬਾਰੇ ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੱਸਾਂ ਦਾ ਕੰਮ ਰੀਜਨਲ ਟਰਾਂਸਪੋਰਟ ਅਥਾਰਟੀ ਜਾਂ ਐਸ ਡੀ ਐਮ ਦੇ ਅਧੀਨ ਆਉਂਦਾ ਹੈ। ਐਸਡੀਐਮ ਤਲਵੰਡੀ ਸਾਬੋ ਅਕਾਸ਼ ਬਾਂਸਲ ਨੇ ਇਸ ਸਬੰਧੀ ਪੁੱਛੇ ਜਾਣ ’ਤੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਲਿਖਤੀ ਦੱਸਿਆ ਜਾਵੇ, ਉਂਜ ਉਨ੍ਹਾਂ ਇਸ ਸਬੰਧੀ ਨਗਰ ਕੌਸਲ ਨਾਲ ਸੰਪਰਕ ਕਰਨ ਦੀ ਗੱਲ ਕਹੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀਬਾੜੀ ਬਾਰੇ ਕੇਂਦਰ ਸਰਕਾਰ ਦੀ ਪਹੁੰਚ

ਖੇਤੀਬਾੜੀ ਬਾਰੇ ਕੇਂਦਰ ਸਰਕਾਰ ਦੀ ਪਹੁੰਚ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ਼ਹਿਰ

View All