ਮਾਨਸਾ: ਐਸ.ਡੀ. ਕੰਨਿਆ ਮਹਾਂਵਿਦਿਆਲਾ, ਮਾਨਸਾ ਵਿਖੇ ਲੈਫਟੀਨੈਂਟ ਡਾ. ਜੋਤੀਬਾਲਾ ਦੀ ਅਗਵਾਈ ਹੇਠ ਐਨ.ਸੀ.ਸੀ. ਕੈਡਿਟਾਂ ਨੇ ‘ਸਵੱਛਤਾ ਪਖਵਾੜਾ’ ਨੂੰ ਸਮਰਪਿਤ ਸਫ਼ਾਈ ਮੁਹਿੰਮ ਕੀਤੀ ਗਈ। ਇਸ ਮੁਹਿੰਮ ਤਹਿਤ ਸੇਵਾ ਸਿੰਘ ਠੀਕਰੀਵਾਲਾ ਚੌਂਕ ਅਤੇ ਸੈਂਟਰਲ ਪਾਰਕ ਮਾਨਸਾ ਦੀ ਸਫ਼ਾਈ ਕੀਤੀ ਗਈ। ਇਸ ਮੁਹਿੰਮ ਤਹਿਤ ਕੈਡਿਟਸ ਨੇ ਚੌਕ ਵਿਚਲੇ ਬੁੱਤ ਦੀ ਸਫਾਈ ਕੀਤੀ ਅਤੇ ਭਾਰਤ ਨੂੰ ਸਵੱਛ ਬਣਾਉਣ ਲਈ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ। ਡਾ. ਜੋਤੀ ਬਾਲਾ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਨਾਗਰਿਕਾਂ ਨੂੰ ਨਿਰੋਗ ਰੱਖਣਾ ਹੈ। -ਪੱਤਰ ਪ੍ਰੇਰਕ