ਰਾਜਿੰਦਰ ਵਰਮਾ
ਭਦੌੜ 12 ਜੁਲਾਈ
ਇੱਥੇ ਅੱਜ ਸਵੇਰੇ ਸਾਢੇ 6 ਵਜੇ ਜੈਤੋ ਤੋਂ ਚੰਡੀਗੜ੍ਹ ਜਾ ਰਹੀ ਤੇਜ਼ ਰਫ਼ਤਾਰ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਦੋ ਵਿਦਿਆਰਥੀਆਂ ਨੂੰ ਟੱਕਰ ਮਾਰ ਕੇ ਜਖ਼ਮੀ ਕਰ ਦਿੱਤਾ। ਦੋਵੇਂ ਲੁਧਿਆਣਾ ਵਿਚ ਜ਼ੇਰੇ ਇਲਾਜ ਹਨ।
ਜਾਣਕਾਰੀ ਅਨੁਸਾਰ ਦਸਵੀਂ ਦਾ ਵਿਦਿਆਰਥੀ ਵਰਿੰਦਰ ਸਿੰਘ ਵਾਸੀ ਛੰਨਾਂ ਗੁਲਾਬ ਸਿੰਘ ਵਾਲਾ ਗਿਆਰਵੀਂ ’ਚ ਪੜ੍ਹਦੀ ਆਪਣੀ ਭੈਣ ਹਰਪ੍ਰੀਤ ਕੌਰ ਨੂੰ ਲੈ ਕੇ ਮੋਟਰਸਾਈਕਲ ’ਤੇ ਭਦੌੜ ਟਿਊਸ਼ਨ ਲਾਈ ਜਾ ਰਿਹਾ ਸੀ। ਉਹ ਜਦੋਂ ਭਦੌੜ ਵਿਚ ਮੇਨ ਸੜਕ ਪਾਰ ਕਰਨ ਲੱਗੇ ਤਾਂ ਜੈਤੋ ਵੱਲੋਂ ਆ ਰਹੀ ਤੇਜ਼ ਰਫ਼ਤਾਰ ਬੱਸ ਨੇ ਉਨ੍ਹਾਂ ਨੂੰ ਜ਼ਬਰਦਸਤ ਟੱਕਰ ਮਾਰੀ ਤੇ ਦੋਵੇਂ ਜਣੇ ਜਖ਼ਮੀ ਹੋ ਗਏ। ਉਨ੍ਹਾਂ ਨੂੰ ਭਦੌੜ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੋਂ ਉਨ੍ਹਾਂ ਨੂੰ ਪਹਿਲਾਂ ਬਰਨਾਲਾ ਤੇ ਫੇਰ ਡੀਐਮਸੀ ਲੁਧਿਆਣਾ ਦਾਖ਼ਲ ਕਰਵਾਇਆ ਗਿਆ। ਲੜਕੀ ਹਰਪ੍ਰੀਤ ਕੌਰ ਦਾ ਸਿਰ ਵਿਚ ਗੰਭੀਰ ਸੱਟਾਂ ਹਨ। ਲੜਕੇ ਵਰਿੰਦਰ ਸਿੰਘ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਥਾਣਾ ਮੁਖੀ ਮੁਨੀਸ਼ ਕੁਮਾਰ ਨੇ ਕਿਹਾ ਕਿ ਜਖ਼ਮੀਆਂ ਦੇ ਬਿਆਨਾਂ ਤੋਂ ਬਾਅਦ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੈਤੋ ਤੋਂ ਚੰਡੀਗੜ੍ਹ ਲਈ ਕੋਈ ਪਰਮਿਟ ਨਹੀਂ ਹੈ। ਇਹ ਸਿਰਫ਼ ਬਰਨਾਲਾ ਤੋਂ ਚੰਡੀਗੜ੍ਹ ਹੈ ਜਦੋਂਕਿ ਇਹ ਬੱਸ ਬਿਨਾਂ ਰੋਕ ਟੋਕ ਤੋਂ ਬਾਦਲ ਸਰਕਾਰ ਵੇਲੇ ਦੀ ਚੱਲ ਰਹੀ ਹੈ। ਇਸ ਬਾਰੇ ਜਦੋਂ ਰੀਜਨਲ ਟਰਾਂਸਪੋਰਟ ਅਫ਼ਸਰ ਸੰਗਰੂਰ ਕਰਨਬੀਰ ਸਿੰਘ ਛੀਨਾ ਨਾਲ ਗੱਲ ਉਨ੍ਹਾਂ ਕਿਹਾ ਕਿ ਇਸ ਵਕਤ ਦਫ਼ਤਰ ’ਚ ਕੋਈ ਮੁਲਾਜ਼ਮ ਨਹੀਂ ਪੜਤਾਲ ਮਗਰੋਂ ਕੁਝ ਦੱਸ ਸਕਣਗੇ।