ਮਕਾਨ ਦੀ ਛੱਤ ਡਿੱਗੀ; ਤਿੰਨ ਜ਼ਖ਼ਮੀ

ਮਕਾਨ ਦੀ ਛੱਤ ਡਿੱਗੀ; ਤਿੰਨ ਜ਼ਖ਼ਮੀ

ਪਵਨ ਗੋਇਲ

ਭੁੱਚੋ ਮੰਡੀ, 7 ਅਗਸਤ

ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਬਾਅਦ ਦੁਪਹਿਰ ਇੱਕ ਮਜ਼ਦੂਰ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਤਿੰਨ ਲੜਕੇ ਜ਼ਖ਼ਮੀ ਹੋ ਗਏ ਅਤੇ ਘਰ ਦਾ ਕਾਫੀ ਸਾਮਾਨ ਨੁਕਸਾਨਿਆ ਗਿਆ। ਸਹਾਰਾ ਕਲੱਬ ਦੇ ਵਰਕਰ ਕਮਲ ਕੁਮਾਰ ਨੇ ਜ਼ਖਮੀਆਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਜਗਜੀਤ ਸਿੰਘ (29), ਸੁਖਵਿਦਰ ਸਿੰਘ (15) ਅਤੇ ਬੂਟਾ ਸਿੰਘ (26) ਵਜੋਂ ਹੋਈ ਹੈ। ਜਗਜੀਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਬਾਰੇ ਪਤਾ ਕਰਦਾ ਹਾਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All