ਮੋਗਾ: ਪਿੰਡ ਲੰਗੇਆਣਾ ਦੀ ਅਨਾਜ ਮੰਡੀ ਵਿਚ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਕਿਸਾਨ ਮਹਿੰਦਰ ਸਿੰਘ ਪਿੰਡ ਲੰਗੇਆਣਾ ਪੁਰਾਣਾ ਆਪਣੀ ਕਣਕ ਦੀ ਫ਼ਸਲ ਲੈ ਕੇ ਮੰਡੀ ਵਿਚ ਆਇਆ ਸੀ। ਪਰਿਵਾਰ ਮੁਤਾਬਕ ਉਹ ਤੰਦਰੁਸਤ ਸੀ ਪਰ ਅਚਾਨਕ ਉਸ ਨੂੰ ਚੱਕਰ ਆ ਗਿਆ ਅਤੇ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ। -ਨਿੱਜੀ ਪੱਤਰ ਪ੍ਰੇਰਕ