ਮਕਾਨ ਦੀ ਛੱਤ ਡਿੱਗੀ; ਦੋ ਬੱਚਿਆਂ ਸਣੇ ਪੰਜ ਜੀਅ ਜ਼ਖ਼ਮੀ

* ਦੋ ਗੰਭੀਰ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਫਰੀਦਕੋਟ ਭੇਜਿਆ

ਮਕਾਨ ਦੀ ਛੱਤ ਡਿੱਗੀ; ਦੋ ਬੱਚਿਆਂ ਸਣੇ ਪੰਜ ਜੀਅ ਜ਼ਖ਼ਮੀ

ਭੁੱਲਰ ਵਿੱਚ ਮਕਾਨ ਦੀ ਡਿੱਗੀ ਛੱਤ ਕਾਰਨ ਨੁਕਸਾਨਿਆ ਹੋਇਆ ਸਾਮਾਨ।

ਗੁਰਸੇਵਕ ਸਿੰਘ ਪ੍ਰੀਤ

ਸ੍ਰੀ ਮੁਕਤਸਰ ਸਾਹਿਬ, 17 ਅਕਤੂਬਰ

ਪਿੰਡ ਭੁੱਲਰ ਵਿੱਚ ਖਸਤਾ ਮਕਾਨ ਵਿੱਚ ਰਹਿ ਰਹੇ ਇਕ ਮਜ਼ਦੂਰ ਪਰਿਵਾਰ ਦੇ 7 ਜੀਆਂ ਵਿੱਚੋਂ 5 ਜੀਅ ਕਮਰੇ ਦੀ ਛੱਤ ਡਿੱਗਣ ਕਾਰਨ ਹੇਠਾਂ ਆ ਕੇ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ਵਿੱਚ ਪਰਿਵਾਰ ਦੇ ਮੁਖੀ ਬਲਵਿੰਦਰ ਸਿੰਘ ਉਰਫ ਬਿੱਲਾ (40) ਪੁੱਤਰ ਜਸਮੇਲ ਸਿੰਘ, ਉਸਦੀ ਪਤਨੀ ਅਰਸ਼ਦੀਪ ਕੌਰ (35), ਲੜਕੀ ਖੁਸ਼ਵਿੰਦਰ ਕੌਰ (11), ਲੜਕੀ ਸਹਿਜਨੂਰ ਕੌਰ (8) ਅਤੇ ਲੜਕਾ ਗੁਰਦਿੱਤ ਸਿੰਘ (4) ਨੂੰ ਮੁਕਤਸਰ ਦੇ ਸਰਕਾਰੀ ਹਸਪਾਤਲ ਵਿੱਚ ਲਿਆਂਦਾ ਗਿਆ ਜਿੱਥੋਂ ਅਰਸ਼ਦੀਪ ਕੌਰ ਅਤੇ ਖੁਸ਼ਵਿੰਦਰ ਕੌਰ ਨੂੰ ਉਨ੍ਹਾਂ ਦੀ ਗੰਭੀਰ ਹਾਲਤ ਹੋਣ ਦੇ ਚੱਲਦਿਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਜਦੋਂਕਿ ਬਾਕੀ ਜ਼ਖ਼ਮੀ ਮੁਕਤਸਰ ਵਿੱਚ ਹੀ ਜ਼ੇਰੇ ਇਲਾਜ ਹਨ। ਪੀੜਤ ਪਰਿਵਾਰ ਦੇ ਰੇਸ਼ਮ ਸਿੰਘ ਨੇ ਦੱਸਿਆ ਕਿ ਡਾਟ ਵਾਲੇ ਮਕਾਨ ਦੀ ਹਾਲਤ ਬੇਹੱਦ ਖਸਤਾ ਸੀ ਅਤੇ ਪਰਿਵਾਰ ਇਸੇ ਕਮਰੇ ਅੰਦਰ ਹੀ ਸੌਂਦਾ ਸੀ। ਉਸਨੇ ਦੱਸਿਆ ਕਿ 16 ਅਕਤੁੂਬਰ ਦੀ ਰਾਤ ਨੂੰ ਕਰੀਬ 12 ਵਜੇ ਅਚਾਨਕ ਹੀ ਕਮਰੇ ਦੀ ਛੱਤ ਡਿੱਗ ਪਈ ਜਿਸ ਕਾਰਨ ਅੰਦਰ ਪਏ ਸੁੱਤੇ ਪਏ ਪਰਿਵਾਰ ਦੇ ਸੱਤ ਜਾਣਿਆਂ ਵਿੱਚੋਂ ਪੰਜ ਜਾਣੇ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਜ਼ਖ਼ਮੀ ਹੋਏ ਵਿਅਕਤੀਆਂ ਵਿੱਚ ਤਿੰਨ ਬੱਚੇ ਅਤੇ ਖੁਦ ਪਤੀ-ਪਤਨੀ ਸ਼ਾਮਲ ਹਨ। ਜਦੋਂਕਿ 6 ਸਾਲਾ ਲੜਕੀ ਗੁਰਸ਼ਰਨ ਕੌਰ ਉਰਫ ਸ਼ਰਨ ਅਤੇ ਡੇਢ ਸਾਲ ਦੀ ਲੜਕੀ ਮਨਜੀਤ ਕੌਰ ਉਰਫ਼ ਮੀਤ ਦਾ ਬਚਾਅ ਹੋ ਗਿਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰ ਉਨ੍ਹਾਂ ਕੋਲ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਪੁੱਜਾ ਹੈ।

ਓਧਰ, ਸੀਪੀਐੱਮ ਤਹਿਸੀਲ ਮੁਕਤਸਰ ਦੇ ਸਕੱਤਰ ਕਾਮਰੇਡ ਤਰਸੇਮ ਲਾਲ, ਐਡਵੋਕੇਟ ਦਵਿੰਦਰ ਸਿੰਘ ਕੋਟਲੀ ਜ਼ਿਲ੍ਹਾ ਇੰਚਾਰਜ਼ ‘ਸੀਟੂ’ ਅਤੇ ਕਾਮਰੇਡ ਖਰੈਤੀ ਲਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਜ਼ਖ਼ਮੀਆਂ ਦਾ ਇਲਾਜ ਸਰਕਾਰੀ ਖਰਚੇ ’ਤੇ ਕਰਵਾਇਆ ਜਾਵੇ ਅਤੇ ਕਮਰੇ ਦੀ ਉਸਾਰੀ ਲਈ ਪੀੜਤ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ ਤਾਂ ਜੋ ਇਸ ਪਰਿਵਾਰ ਦੀ ਮੱਦਦ ਹੋ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਮੁੱਖ ਖ਼ਬਰਾਂ

ਸਰਕਾਰ ਨੇ ਕਮੇਟੀ ਲਈ ਪੰਜ ਕਿਸਾਨ ਆਗੂਆਂ ਦੇ ਨਾਂ ਮੰਗੇ

ਸਰਕਾਰ ਨੇ ਕਮੇਟੀ ਲਈ ਪੰਜ ਕਿਸਾਨ ਆਗੂਆਂ ਦੇ ਨਾਂ ਮੰਗੇ

ਸੰਯੁਕਤ ਕਿਸਾਨ ਮੋਰਚਾ 4 ਦਸੰਬਰ ਨੂੰ ਲਏਗਾ ਆਖਰੀ ਫੈਸਲਾ

ਕਾਂਗਰਸ ਤੇ ਵਿਰੋਧੀ ਪਾਰਟੀਆਂ ਵੱਲੋਂ ਰਾਜ ਸਭਾ ’ਚੋਂ ਵਾਕਆਊਟ

ਕਾਂਗਰਸ ਤੇ ਵਿਰੋਧੀ ਪਾਰਟੀਆਂ ਵੱਲੋਂ ਰਾਜ ਸਭਾ ’ਚੋਂ ਵਾਕਆਊਟ

ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਦੀ ਮੰਗ ਨਾਇਡੂ ਵੱਲੋਂ ਰੱਦ, ਮੁਅ...

ਆਸਟਰੇਲੀਆ ਤੋਂ ਭਾਰਤ ਯਾਤਰਾ ਕਰਨ ਵਾਲਿਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਆਸਟਰੇਲੀਆ ਤੋਂ ਭਾਰਤ ਯਾਤਰਾ ਕਰਨ ਵਾਲਿਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਹਵਾਈ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਆਨਲਾਈਨ ਪੋਰਟਲ ਉੱਤੇ ਜਮ੍ਹਾਂ...