ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ/ ਮੋਗਾ, 4 ਸਤੰਬਰ
ਮੋਗਾ ਦੀ ਦਿੱਲੀ ਕਲੋਨੀ ਸਥਿਤ ਇਕ ਨਿੱਜੀ ਏਜੰਸੀ ਦੇ ਕੈਸ਼ੀਅਰ ਤੋਂ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ 4 ਲੱਖ 90 ਹਜ਼ਾਰ ਰੁਪਏ ਲੁੱਟ ਲਏ। ਪੁਲੀਸ ਵੱਲੋਂ ਲੁਟੇਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਨਿੱਜੀ ਏਜੰਸੀ ਦੇ ਖਜ਼ਾਨਚੀ ਅੰਕੁਸ਼ ਨੇ ਦੱਸਿਆ ਕਿ ਉਹ ਕੰਪਨੀ ਦੇ ਚਾਰ ਲੱਖ ਨੱਬੇ ਹਜ਼ਾਰ ਰੁਪਏ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ ਕਿ ਦਿੱਲੀ ਕਲੋਨੀ ਵਿੱਚ ਦੋ ਮੋਟਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਲਿਆ ਅਤੇ ਪਸਤੌਲ ਦਿਖਾ ਕੇ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਡੀਐੱਸਪੀ ਦਮਨਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਬਰੀਕੀ ਨਾਲ ਜਾਂਚ ਕਰਕੇ ਮੁਅਜ਼ਮਾਂ ਦੀ ਪੈੜ ਦੱਬੀ ਜਾ ਰਹੀ ਹੈ।