ਤਪਾ ਮੰਡੀ: ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਤਪਾ ਦੇ ਸਬ ਸੈਂਟਰ ਖੁੱਡੀ ਖ਼ੁਰਦ ਤੇ ਢਿੱਲਵਾਂ ਵਿੱਚ ਮਲਟੀਪਰਪਜ਼ ਸਿਹਤ ਵਰਕਰ ਵਜੋਂ ਤਾਇਨਾਤ ਰਹੇ ਮਰਹੂਮ ਰਾਮ ਸਿੰਘ ਉੱਗੋਕੇ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਰਾਮ ਸਿੰਘ ਕਰੋਨਾ ਨਾਲ ਜੂਝਦਿਆਂ ਅਕਾਲ ਚਲਾਣਾ ਕਰ ਗਏ ਸਨ। ਬਲਵੀਰ ਸਿੰਘ ਸਿੱਧੂ ਅਤੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਮਰਹੂਮ ਰਾਮ ਸਿੰਘ ਦੀ ਬੇਟੀ ਅਮਨਜੋਤ ਕੌਰ ਨੂੰ ਸਨਮਾਨਿਤ ਕੀਤਾ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਦੀ ਰਾਸ਼ੀ ਅਤੇ ਮਰਹੂਮ ਰਾਮ ਸਿੰਘ ਦੀ ਬੇਟੀ ਅਮਨਜੋਤ ਕੌਰ ਨੂੰ ਤਰਸ ਆਧਾਰ ’ਤੇ ਸਬ-ਡਿਵੀਜ਼ਨਲ ਹਸਪਤਾਲ ਤਪਾ ਵਿੱਚ ਨੌਕਰੀ ਦਿੱਤੀ ਗਈ ਹੈ। -ਪੱਤਰ ਪ੍ਰੇਰਕ