ਪੈਟਰੋਲ ਪੁਆ ਕੇ ਬਿਨਾਂ ਪੈਸੇ ਦਿੱਤੇ ਕਾਰ ਚਾਲਕ ਫ਼ਰਾਰ

ਪੈਟਰੋਲ ਪੁਆ ਕੇ ਬਿਨਾਂ ਪੈਸੇ ਦਿੱਤੇ ਕਾਰ ਚਾਲਕ ਫ਼ਰਾਰ

ਪਿੰਡ ਕੈਰੇ ਦੇ ਪੈਟਰੋਲ ਪੰਪ ਦਾ ਮਾਲਕ ਘਟਨਾ ਬਾਰੇ ਜਾਣਕਾਰੀ ਦਿੰਦਾ ਹੋਇਆ।

ਪੱਤਰ ਪ੍ਰੇਰਕ
ਟੱਲੇਵਾਲ, 24 ਮਈ

ਪਿੰਡ ਕੈਰੇ ਦੇ ਪੈਟਰੋਲ ਪੰਪ ਤੋਂ ਬੀਤੇ ਕੱਲ੍ਹ ਇੱਕ ਵਿਅਕਤੀ 143 ਲਿਟਰ ਪੈਟਰੋਲ ਪੁਆ ਕੇ ਪੈਸੇ ਦਿੱਤੇ ਬਿਨਾਂ ਭੱਜ ਗਿਆ, ਜਿਸਨੂੰ ਪੰਪ ਵਾਲਿਆਂ ਨੇ ਪਿੱਛਾ ਕਰ ਕੇ ਪਿੰਡ ਮਾਂਗੇਵਾਲ ਤੋਂ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ। ਪੰਪ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ 3 ਵਜੇ ਸਵਿੱਫਟ ਕਾਰ ’ਤੇ ਇੱਕ ਵਿਅਕਤੀ ਬਰਨਾਲਾ ਸਾਈਡ ਤੋਂ ਆਇਆ ਅਤੇ ਮੁਲਾਜ਼ਮਾਂ ਤੋਂ ਦੋ ਵੱਡੇ ਕੇਨਾਂ (ਢੋਲੀਆਂ) ਅਤੇ ਕਾਰ ਵਿੱਚ 143 ਲਿਟਰ ਪੈਟਰੋਲ ਪਵਾ ਲਿਆ ਜਿਸਦਾ ਬਿੱਲ 13,800 ਰੁਪਏ ਬਣਿਆ। ਕਾਰ ਚਾਲਕ ਨੇ ਬਿੱਲ ਮੰਗਿਆ ਤੇ ਮੁਲਾਜ਼ਮਾਂ ਵੱਲੋਂ ਬਿੱਲ ਬਣਾਉਣ ਸਮੇਂ ਵਿਅਕਤੀ ਨੇ ਕਿਹਾ ਕਿ ਉਸ ਕੋਲ ਨਕਦੀ ਘੱਟ ਹੈ ਅਤੇ ਉਹ ਕਾਰ ਵਿੱਚੋਂ ਕਰੈਡਿਟ ਕਾਰਡ ਰਾਹੀਂ ਪੇਮੈਂਟ ਕਰ ਦੇਵੇਗਾ। ਇਸ ਉਪਰੰਤ ਉਹ ਕਾਰ ਵੱਲ ਗਿਆ ਅਤੇ ਕਾਰ ਲੈ ਕੇ ਬਰਨਾਲਾ ਸਾਈਡ ਵੱਲ ਫ਼ਰਾਰ ਹੋ ਗਿਆ ਜਿਸ ਤੋਂ ਬਾਅਦ ਪੰਪ ਦੇ ਇੱਕ ਮੁਲਾਜ਼ਮ ਨੇ ਮੋਟਰਸਾਈਕਲ ’ਤੇ ਉਸਦੀ ਗੱਡੀ ਦਾ ਪਿੱਛਾ ਕਾਰਨ ਦੀ ਕੋਸ਼ਿਸ਼ ਕੀਤੀ। ਪੰਪ ਮਾਲਕ ਨੇ ਦੱਸਿਆ ਕਿ ਘਟਨਾ ਬਾਰੇ ਤੁਰੰਤ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਜਿਸ ਉਪਰੰਤ ਇਸ ਬਾਰੇ ਪੁਲੀਸ ਦੇ 100 ਨੰਬਰ ’ਤੇ ਸ਼ਿਕਾਇਤ ਦਰਜ ਕਰਵਾਈ ਗਈ। ਆਖ਼ਰ ਪਿੰਡ ਮਾਂਗੇਵਾਲ ਵਿੱਚ ਡੇਰੇ ਨੂੰ ਜਾਂਦੇ ਬੰਦ ਰਸਤੇ ’ਤੇ ਕਾਰ ਚਾਲਕ ਉਨ੍ਹਾਂ ਦੇ ਅੜਿੱਕੇ ਆ ਗਿਆ ਜਿਸ ਤੋਂ ਬਾਅਦ ਕਾਰ ਚਾਲਕ ਨੂੰ ਗੱਡੀ ਸਮੇਤ ਥਾਣਾ ਸਦਰ ਬਰਨਾਲਾ ਦੀ ਪੁਲੀਸ ਹਵਾਲੇ ਕਰ ਦਿੱਤਾ ਗਿਆ। ਐੱਸਐੱਚਓ ਗੁਰਤਾਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਜਸਵੀਰ ਸਿੰਘ ਜੱਸਾ ਵਾਸੀ ਸ਼ਹਿਣਾ ਵਜੋਂ ਹੋਈ ਹੈ ਜਿਸ ਵਿਰੁੱਧ ਪੰਪ ਮਾਲਕ ਸੁਖਦੇਵ ਸਿੰਘ ਦੇ ਬਿਆਨਾਂ ’ਤੇ ਧਾਰਾ 420, 406 ਅਤੇ 411 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All