ਭਾਈਰੂਪਾ: ਨਹਿਰੂ ਯੁਵਾ ਕੇਂਦਰ ਬਠਿੰਡਾ ਵੱਲੋਂ ਭਾਈ ਘਨੱਈਆ ਕਲੱਬ ਸੇਲਬਰਾਹ ਦੇ ਸਹਿਯੋਗ ਨਾਲ ਸੇਲਬਰਾਹ ਵਿੱਚ ਖੁੂਨਦਾਨ ਕੈਂਪ ਲਗਾਇਆ ਗਿਆ। ਵਾਲੰਟੀਅਰ ਅਮਰੀਕ ਸਿੰਘ ਅਤੇ ਘਨੱਈਆ ਕਲੱਬ ਦੇ ਪ੍ਰਧਾਨ ਮੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਿਵਲ ਹਸਪਤਾਲ ਬਠਿੰਡਾ ਤੋਂ ਪਹੁੰਚੀ ਡਾਕਟਰਾਂ ਦੀ ਟੀਮ ਵੱਲੋਂ 42 ਯੂੁਨਿਟ ਖੁੂਨ ਇਕੱਤਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੂੁਨਦਾਨ ਮਹਾਦਾਨ ਹੈ ਅਤੇ ਤੰਦਰੁਸਤ ਵਿਅਕਤੀ ਨੂੰ ਸਵੈ-ਇੱਛਾ ਨਾਲ ਇਹ ਦਾਨ ਕਰਨਾ ਚਾਹੀਦਾ ਹੈ। ਸਮਾਗਮ ਦੇ ਅਖੀਰ ਵਿੱਚ ਖੁੂਨਦਾਨ ਕਰਨ ਵਾਲੇ ਦਾਨੀ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ