ਪੱਤਰ ਪ੍ਰੇਰਕ
ਬੋਹਾ, 4 ਮਈ
ਨੇੜਲੇ ਪਿੰਡ ਹਾਕਮਵਾਲਾ ਵਿੱੱਚ ਸਰਦਾਰੇ ਵਾਲਾ ਰਾਹ ਦੇ ਨਜ਼ਦੀਕ ਇਕ ਨਵ-ਜੰਮੀ ਬੱਚੀ ਦੀ ਲਾਸ਼ ਮਿਲੀ ਹੈ ਜਿਸ ਦਾ ਮੂੰਹ ਤੇ ਅੱਧਾ ਧੜ ਕੁੱਤਿਆਂ ਵਾਲੋਂ ਖਾਧਾ ਹੋਇਆ ਸੀ।
ਪਿੰਡ ਵਾਲਿਆਂ ਨੇ ਸੂਚਨਾ ਮਿਲਣ ’ਤੇ ਇਸ ਦੀ ਜਾਣਕਾਰੀ ਬੋਹਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੁਢਲਾਡਾ ਭੇਜ ਦਿੱਤੀ। ਥਾਣਾ ਬੋਹਾ ਦੇ ਮੁੱਖ ਮੁਨਸ਼ੀ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਇਸ ਸਬੰਧੀ ਮੁੱਕਦਮਾ ਨੰਬਰ 54 ਦਰਜ ਕਰਕੇ ਬੱਚੀ ਨੂੰ ਜਨਮ ਦੇਣ ਵਾਲੇ ਮਾਪਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।