ਪੱਤਰ ਪ੍ਰੇਰਕ
ਮਾਨਸਾ, 31 ਦਸੰਬਰ
ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਮਾਨਸਾ ਦੀ ਤਰਫੋਂ 1 ਜਨਵਰੀ 2022 ਤੋਂ ਫੂਡ ਸੇਫਟੀ ਲਾਇਸੈਂਸ ਲੈਣ ਵਾਲੇ ਲੋਕ ਜਾਂ ਜਿਨ੍ਹਾਂ ਨੇ ਫੂਡ ਸੇਫਟੀ ਲਾਇਸੈਂਸ ਨੰਬਰ ਲਿਆ ਹੋਇਆ ਹੈ, ਉਹ ਜਦੋਂ ਬਿੱਲ ਕੱਟ ਕੇ ਗਾਹਕ ਨੂੰ ਦਿੰਦੇ ਹਨ ਤਾਂ ਫੂਡ ਸੇਫਟੀ ਨੰਬਰ ਪ੍ਰਿੰਟ ਕਰਨਾ ਬਹੁਤ ਜ਼ਰੂਰੀ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ.ਜਸਵਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਦੁਕਾਨਦਾਰਾਂ ਨੇ ਅਜੇ ਤੱਕ ਫੂਡ ਸੇਫਟੀ ਲਾਇਸੈਂਸ ਨਹੀਂ ਲਿਆ ਹੈ, ਉਹ ਫੂਡ ਸੇਫਟੀ ਲਾਇਸੈਂਸ ਜਲਦੀ ਪ੍ਰਾਪਤ ਕਰ ਲੈਣ। ਉਨ੍ਹਾਂ ਕਿਹਾ ਕਿ ਇਹ ਕਾਨੂੰਨ 1 ਜਨਵਰੀ 2022 ਤੋਂ ਸਖ਼ਤੀ ਨਾਲ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਲਾਇਸੈਂਸ ਨਾ ਲੈਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।