ਚੰਨੂ ਵਿੱਚ ਬਾਇਓਮਾਸ ਪਲਾਂਟ ਦਾ ਦਸ ਹਜ਼ਾਰ ਟਨ ਬਾਲਣ ਸੜਿਆ

ਚੰਨੂ ਵਿੱਚ ਬਾਇਓਮਾਸ ਪਲਾਂਟ ਦਾ ਦਸ ਹਜ਼ਾਰ ਟਨ ਬਾਲਣ ਸੜਿਆ

ਚੰਨੂ ਵਿੱਚ ਬਾਇਓਮਾਸ ਬਿਜਲੀ ਪਲਾਂਟ ਦੇ ਬਾਲਣ ਨੂੰ ਲੱਗੀ ਅੱਗ।

ਇਕਬਾਲ ਸਿੰਘ ਸ਼ਾਂਤ

ਲੰਬੀ, 20 ਜੂਨ

ਯੂਨੀਵਰਸਲ ਬਾਇਓਮਾਸ ਬਿਜਲੀ ਪਲਾਂਟ ਪਿੰਡ ਚੰਨੂ ਦੇ ਬਾਲਣ ਨੂੰ ਅੱਜ ਅੱਗ ਲੱਗ ਗਈ ਜਿਸ ਨਾਲ ਕਰੀਬ ਇੱਕ ਕਰੋੜ ਰੁਪਏ ਦੀ ਕੀਮਤ ਦਾ ਲਗਪਗ ਨੌ-ਦਸ ਹਜ਼ਾਰ ਟਨ ਬਾਲਣ ਸੜ ਕੇ ਸੁਆਹ ਹੋ ਗਿਆ। ਪਲਾਂਟ ਸੰਚਾਲਕਾਂ ਵੱਲੋਂ ਪਲਾਂਟ ਦੇ ਲਾਗਲੇ ਰਕਬੇ ਵਿੱਚ ਇਹ ਬਾਲਣ ਬਿਜਲੀ ਬਣਾਉਣ ਖਾਤਰ ਕਿਸਾਨਾਂ ਤੋਂ ਖਰੀਦ ਕੇ ਸਟੋਰ ਕੀਤਾ ਹੋਇਆ ਸੀ। ਹਾਦਸੇ ਵਿੱਚ ਢੇਰਾਂ ਦੇ ਨੇੜੇ ਖੇਤਾਂ ਵਿੱਚ ਬਣੇ ਦੋ ਰਿਹਾਇਸ਼ੀ ਮਕਾਨਾਂ ਦਾ ਬਚਾਅ ਹੋ ਗਿਆ। ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ।

ਜ਼ਿਕਰਯੋਗ ਹੈ ਕਿ ਇਹ ਬਾਇਓਮਾਸ ਬਿਜਲੀ ਪ੍ਰਾਜੈਕਟ ਸੀਨੀਅਰ ਅਕਾਲੀ ਆਗੂ ਬੌਬੀ ਬਾਦਲ ਅਤੇ ਜਲਾਲਾਬਾਦ ਤੋਂ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਦੇ ਭਰਾਵਾਂ ਦੀ ਭਾਈਵਾਲੀ ਅਧੀਨ ਹੈ। ਜਾਣਕਾਰੀ ਅਨੁਸਾਰ ਕਰੀਬ ਸਾਢੇ ਨੌਂ ਵਜੇ ਬਾਲਣ ਦੇ ਢੇਰਾਂ ਨੂੰ ਅੱਗ ਪੈ ਗਈ ਜਿਸ ਨੇ ਪਲਾਂ ’ਚ ਬਾਲਣ ਦੇ ਕਾਫੀ ਸਾਰੇ ਢੇਰਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਪਲਾਂਟ ਦੇ ਅਮਲੇ ਨੇ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ।

ਬਾਅਦ ਵਿੱਚ ਗਿੱਦੜਬਾਹਾ, ਮਲੋਟ ਅਤੇ ਡੱਬਵਾਲੀ ਦੀਆਂ ਫਾਇਰ ਬ੍ਰਿਗੇਡ ਟੀਮਾਂ ਨੇ ਘੰਟਿਆਂਬੱਧੀ ਮਸ਼ੱਕਤ ਉਪਰੰਤ ਅੱਗ ’ਤੇ ਕਾਬੂ ਪਾਇਆ। ਪਤਾ ਲੱਗਿਆ ਹੈ ਕਿ ਇਹਤਿਹਾਤ ਵਜੋਂ ਨੇੜਲੇ ਮਕਾਨਾਂ ਵਿੱਚੋਂ ਵਸਦੇ ਪਰਿਵਾਰਾਂ ਅਤੇ ਪਸ਼ੂਆਂ ਵਗੈਰਾ ਨੂੰ ਪਾਸੇ ਕਰ ਦਿੱਤਾ ਗਿਆ ਸੀ। ਬਾਇਓਮਾਸ ਬਿਜਲੀ ਪਲਾਂਟ ਦੇ ਡਾਇਰੈਕਟਰ ਪਵਨਪ੍ਰੀਤ ਸਿੰਘ ਬੌਬੀ ਬਾਦਲ ਨੇ ਦੱਸਿਆ ਕਿ ਹਾਦਸੇ ਵਿੱਚ ਕਰੀਬ ਇੱਕ ਕਰੋੜ ਰੁਪਏ ਦਾ ਆਰਥਿਕ ਨੁਕਸਾਨ ਹੋਇਆ। ਖੁਸ਼ਕਿਸਮਤੀ ਨਾਲ ਨੇੜੇ ਖੇਤਾਂ ਵਿੱਚ ਬਣੇ ਘਰਾਂ ’ਚ ਜਾਨ-ਮਾਲ ਦੇ ਨੁਕਸਾਨ ਤੋਂ ਬਚਾਅ ਰਿਹਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

ਕਿਸਾਨ ਬੀਬੀਆਂ ਨੇ ਸੰਭਾਲੀ ਕਿਸਾਨ ਸੰਸਦ ਦੀ ਕਮਾਨ; ਮਹਿਲਾ ਕਿਸਾਨ ਆਗੂ ਕ...

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਰਾਜ ਭਵਨ ਜਾ ਕੇ ਰਾਜਪਾਲ ਗਹਿਲੋਤ ਨੂੰ ਅਸਤੀਫ਼ਾ ਸੌਂਪਿਆ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਪੁਲੀਸ ਨੇ ਰਣਦੀਪ ਸੁਰਜੇਵਾਲਾ ਤੇ ਬੀ.ਵੀ. ਸ੍ਰੀਨਿਵਾਸ ਸਣੇ ਹੋਰ ਕਈ ਕਾਂਗ...

ਸ਼ਹਿਰ

View All