ਪੱਤਰ ਪ੍ਰੇਰਕ
ਭੁੱਚੋ ਮੰਡੀ, 4 ਅਗਸਤ
ਬਾਬਾ ਮੋਨੀ ਜੀ ਮਹਾਰਾਜ ਗਰੁੱਪ ਆਫ ਕਾਲਜਿਜ਼ ਲਹਿਰਾ ਮੁਹੱਬਤ ਵਿੱਚ ‘ਤੀਆਂ ਤੀਜ ਦੀਆਂ’ ਤਿਉਹਾਰ ਮਨਾਇਆ ਗਿਆ। ਪੰਜਾਬੀ ਸੱਭਿਆਚਾਰਕ ਪਹਿਰਾਵੇ ਵਿੱਚ ਸਜੀਆਂ ਵਿਦਿਆਰਥਣਾਂ ਨੇ ਬੋਲੀਆਂ ਪਾ ਕੇ ਖੂਬ ਗਿੱਧਾ ਪਾਇਆ ਅਤੇ ਪੀਂਘ ਝੂਟੀ। ਮਿਸ ਤੀਜ ਦਾ ਤਾਜ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਜਸਮੀਤ ਕੌਰ ਦੇ ਸਿਰ ਸਜਿਆ। ਡਿਗਰੀ ਕਾਲਜ ਦੀ ਪ੍ਰਿੰਸੀਪਲ ਅਮਨਿੰਦਰ ਕੌਰ ਅਤੇ ਐਜੂਕੇਸ਼ਨ ਕਾਲਜ ਦੇ ਵਾਈਸ ਪ੍ਰਿੰਸੀਪਲ ਦਿਨੇਸ਼ ਕੁਮਾਰ ਨੇ ਵਿਦਿਆਰਥਣਾਂ ਨੂੰ ਤੀਆਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਚਾਰਟ ਮੇਕਿੰਗ ਅਤੇ ਪੇਂਟਿੰਗ ਮੁਕਾਬਲੇ ਵਿੱਚ ਰਮਨਪ੍ਰੀਤ ਕੌਰ ਨੇ ਪਹਿਲਾ, ਗਗਨਦੀਪ ਕੌਰ ਨੇ ਦੂਜਾ, ਮਹਿੰਦੀ ਮੁਕਾਬਲੇ ਵਿੱਚ ਸਿਮਰਨਜੋਤ ਕੌਰ ਨੇ ਪਹਿਲਾ ਅਤੇ ਜੈਸਮੀਨ ਕੌਰ ਨੇ ਦੂਜਾ, ਨੇਲ ਆਰਟ ਵਿੱਚ ਜਸਮੀਨ ਕੌਰ ਨੇ ਪਹਿਲਾ, ਜਸਮੀਤ ਕੌਰ ਨੇ ਦੂਜਾ, ਰੱਖੜੀ ਬਣਾਉਣ ਵਿੱਚ ਸਾਹਿਲਦੀਪ ਕੌਰ ਨੇ ਪਹਿਲਾ ਅਤੇ ਜੀਨਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਜੱਜ ਦੀ ਭੂਮਿਕਾ ਪ੍ਰੋਫੈਸਰ ਗੁਰਪ੍ਰੀਤ ਕੌਰ ਅਤੇ ਪ੍ਰੋਫੈਸਰ ਪੂਨਮਦੀਪ ਕੌਰ ਨੇ ਨਿਭਾਈ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।