ਚਾਚੇ ਅਤੇ ਤਾਏ ਦੀ ਧਮਕੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਆਤਮਹੱਤਿਆ

ਚਾਚੇ ਅਤੇ ਤਾਏ ਦੀ ਧਮਕੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਆਤਮਹੱਤਿਆ

ਮ੍ਰਿਤਕ ਨੌਜਵਾਨ ਦੀ ਪੁਰਾਣੀ ਤਸਵੀਰ।

ਗੁਰਪ੍ਰੀਤ ਦੌਧਰ
ਅਜੀਤਵਾਲ, 24 ਸਤੰਬਰ

ਅਜੀਤਵਾਲ ਪੁਲੀਸ ਨੇ ਪਿੰਡ ਤਖਾਣਵੱਧ ਵਿੱਚ ਭਤੀਜੇ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਲਈ ਚਾਚਾ ਅਤੇ ਤਾਏ ਖਿਲਾਫ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਐੱਸਐੱਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਤਖਾਣਵੱਧ ਦੀ ਵਸਨੀਕ ਬਲਜੀਤ ਕੌਰ ਪਤਨੀ ਜਸਪਾਲ ਸਿੰਘ ਨੇ ਦੱਸਿਆ ਕਿ 21 ਸਤੰਬਰ ਦੀ ਸ਼ਾਮ ਨੂੰ ਉਸ ਦੇ 27 ਸਾਲਾ ਬੇਟੇ ਕੁਲਦੀਪ ਸਿੰਘ ਨੇ ਪੱਖੇ ਨਾਲ ਲਟਕ ਕੇ ਆਤਮਹੱਤਿਆ ਕਰ ਲਈ। ਉਸ ਨੇ ਦੋਸ਼ ਲਗਾਇਆ ਕਿ ਘਰੇਲੂ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਮੁਲਜ਼ਮਾਂ ਨਾਲ ਝਗੜਾ ਚੱਲ ਰਿਹਾ ਸੀ। ਇਸ ਕਾਰਨ ਦੋ ਮਹੀਨੇ ਪਹਿਲਾਂ ਮੁਲਜ਼ਮ ਨਾਲ ਕੰਧ ਨੂੰ ਲੈ ਕੇ ਝਗੜਾ ਹੋਇਆ ਸੀ।  ਕਥਿਤ ਦੋਸ਼ੀ ਗੁਰਚਰਨ ਸਿੰਘ ਅਤੇ ਉਸ ਦਾ ਬੇਟਾ ਕਨੇਡਾ ਤੋਂ ਉਸ ਨੂੰ ਵਾਰ-ਵਾਰ  ਧਮਕੀਆਂ ਦਿੰਦਾ ਸੀ ਅਤੇ ਦੂਸਰਾ ਕਥਿਤ ਦੋਸ਼ੀ ਦਰਸ਼ਨ ਸਿੰਘ  ਉਸ ਨੂੰ ਰਸਤੇ ਵਿੱਚ ਘੂਰਦਾ ਰਹਿੰਦਾ ਸੀ ਅਤੇ ਗਾਲ੍ਹਾਂ ਕੱਢਦਾ ਰਹਿੰਦਾ ਸੀ। ਇਸ ਪ੍ਰੇਸ਼ਾਨੀ ਕਾਰਨ ਉਸ ਦਾ ਲੜਕਾ ਕੁਲਦੀਪ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ ਅਤੇ 21 ਸਤੰਬਰ ਸ਼ਾਮ ਨੂੰ ਘਰ ਕੋਈ ਨਹੀਂ ਹੋਣ ’ਤੇ ਉਸ ਨੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਕੇਸ    ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਮੁਲਜ਼ਮਾਂ   ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਅੱਧਾ ਦਰਜਨ ਹਮਲਾਵਰਾਂ ਨੇ ਚਾਚਾ-ਭਤੀਜੇ ’ਤੇ ਹਮਲਾ 

ਅਬੋਹਰ (ਪੱਤਰ ਪੇ੍ਰਕ): ਇਥੋਂ ਦੇ ਸਦਰ ਬਾਜ਼ਾਰ ਨੰ: 11-12 ਵਿੱਚ ਅੱਜ ਇੱਕ ਦੁਕਾਨਦਾਰ ਨੇ ਆਪਣੇ ਅੱਧਾ ਦਰਜਨ ਸਾਥੀਆਂ ਨੂੰ ਨਾਲ ਲੈ ਕੇ ਦੂਜੇ ਦੁਕਾਨਦਾਰ ’ਤੇ ਹਮਲਾ ਬੋਲ ਦਿੱਤਾ। ਇਸ ਹਮਲੇ ਵਿੱਚ ਚਾਚਾ-ਭਤੀਜਾ ਗੰਭੀਰ ਫੱਟੜ ਹੋ ਗਏ। ਜਾਣਕਾਰੀ ਮੁਤਾਬਿਕ ਆਰੀਆ ਨਗਰਵਾਸੀ ਕੁਲਦੀਪ ਪੁੱਤਰ ਬੰਸੀ ਨੇ ਦੱਸਿਆ ਕਿ ਉਹ ਬਾਜ਼ਾਰ ਨੰ:11 ਵਿੱਚ ਚੁੰਨੀਆਂ ਰੰਗਣ ਦਾ ਕੰਮ ਕਰਦਾ ਹੈ। ਉਸ ਦੇ ਗੁਆਂਢੀ ਦੁਕਾਨਦਾਰ ਸ਼ੰਟੀ ਨੇ ਬੀਤੇ ਦਿਨੀ ਉਸ ਨੂੰ ਕੁੱਟਮਾਰ ਕੇ ਫੱਟੜ ਕਰ ਦਿੱਤਾ ਸੀ। ਇਲਾਜ ਲਈ ਉਸ ਨੂੰ ਫਰੀਦਕੋਟ ਰੈਫਰ ਕੀਤਾ। ਪੁਲੀਸ ਦੇ ਭਰੋਸੇ ਤੋਂ ਬਾਅਦ ਇੱਕ ਹਫ਼ਤੇ ਬਾਅਦ ਉਹ ਦੁਕਾਨ ‘ਤੇ ਗਿਆ ਤਾਂ ਸ਼ੰਟੀ ਨੇ ਮੁੜ ਤੋਂ ਉਸ ਨੂੰ ਅਤੇ ਉਸ ਦੇ ਭਤੀਜੇ ਮੋਹਿਤ ਪੁੱਤਰ ਅਸ਼ੋਕ ਕੁਮਾਰ ਨਾਲ ਕੁੱਟਮਾਰ ਕੀਤੀ ਤੇ 3500 ਰੁਪਏ ਦੀ ਨਕਦੀ ਖੋਹ ਲਈ। ਪੀੜ੍ਹਤਾਂ ਨੇ ਪੁਲੀਸ ਤੋਂ ਹਮਲਾਵਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All