ਜ਼ੀਰਾ: ਐੱਸਐੱਸਐੱਮ ਪਬਲਿਕ ਸਕੂਲ ਅਤੇ ਐੱਸਐੱਸਐੱਮ ਗਲੋਬਲ ਸਕੂਲ ਕੱਸੋਆਣਾ ਵਿੱਚ ਦੋ ਰੋਜ਼ਾ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦਾ ਉਦਘਾਟਨ ਮੁੱਖ ਮਹਿਮਾਨ ਡੀਈਓ ਚਮਕੌਰ ਸਿੰਘ ਸਰਾਂ, ਚੇਅਰਮੈਨ ਕੰਵਲਜੀਤ ਸਿੰਘ ਗਿੱਲ ਤੇ ਜਸਬੀਰ ਸਿੰਘ ਮਖੂ ਨੇ ਕੀਤਾ। ਸਕੂਲ ਦੇ ਡੀਪੀਈ ਗੁਰਵਿੰਦਰ ਸਿੰਘ ਅਤੇ ਪੀਟੀਆਈ ਜਸਪ੍ਰੀਤ ਸਿੰਘ , ਪ੍ਰਿੰਸੀਪਲ ਰਵਿੰਦਰ ਸਿੰਘ ਦੀ ਅਗਵਾਈ ਹੇਠ ਪਹਿਲੇ ਦਿਨ ਛੋਟੇ ਬੱਚਿਆਂ ਦੀਆਂ ਖੇਡਾਂ ਵਿੱਚ ਕਿੱਕ ਦਾ ਬਾਲ, ਲੈਮਨ ਸਪੂਨ ਰੇਸ, ਕੈਰੀ ਐਂਡ ਰਨ, ਬਨਾਨਾ ਰੇਸ ਅਤੇ ਦੂਜੇ ਦਿਨ ਵੱਡਿਆਂ ਬੱਚਿਆਂ ਦੀਆਂ ਖੇਡਾਂ ਜਿਸ ਵਿੱਚ 100 ਮੀਟਰ, 200 ਮੀਟਰ ਆਦਿ ਖੇਡਾਂ ਕਰਵਾਈਆਂ ਗਈਆਂ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੁਲਵੰਤ ਸਿੰਘ ਸੰਧੂ (ਚੇਅਰਮੈਨ ਹੇਮਕੁੰਟ ਸਕੂਲ) ਤੇ ਐੱਸਐੱਸਐੱਮ ਸਕੂਲ ਦੇ ਚੇਅਰਮੈਨ ਕੰਵਲਜੀਤ ਸਿੰਘ ਵੱਲੋਂ ਕੀਤੀ ਗਈ। -ਪੱਤਰ ਪ੍ਰੇਰਕ