ਪਿੰਡ ਰੋੜਾਂਵਾਲੀ ਵਿੱਚ ਖੂਨੀ ਝੜਪ ਦੌਰਾਨ ਛੇ ਜ਼ਖ਼ਮੀ : The Tribune India

ਪਿੰਡ ਰੋੜਾਂਵਾਲੀ ਵਿੱਚ ਖੂਨੀ ਝੜਪ ਦੌਰਾਨ ਛੇ ਜ਼ਖ਼ਮੀ

ਪਿੰਡ ਰੋੜਾਂਵਾਲੀ ਵਿੱਚ ਖੂਨੀ ਝੜਪ ਦੌਰਾਨ ਛੇ ਜ਼ਖ਼ਮੀ

ਘਟਨਾ ਬਾਰੇ ਬਿਆਨ ਦਰਜ ਕਰਦਾ ਹੋਇਆ ਪੁਲੀਸ ਅਧਿਕਾਰੀ।

ਇਕਬਾਲ ਸਿੰਘ ਸ਼ਾਂਤ

ਲੰਬੀ, 24 ਸਤੰਬਰ

ਪਿੰਡ ਰੋੜਾਂਵਾਲੀ ਵਿੱਚ ਇਕ ਕੁਨਬੇ ਦੀਆਂ ਦੋ ਧਿਰਾਂ ਵਿਚਾਲੇ ਬੀਤੀ ਰਾਤ ਹੋਏ ਝਗੜੇ ਦੌਰਾਨ ਕਰੀਬ ਦਸ ਕਾਰਤੂਸ ਗੋਲੀਬਾਰੀ ਹੋਈ ਅਤੇ ਤੇਜ਼ਧਾਰ ਹਥਿਆਰ ਚੱਲੇ। ਘਟਨਾ ਵਿੱਚ ਦੋਵੇਂ ਧਿਰਾਂ ਦੀ ਇੱਕ ਔਰਤ ਸਮੇਤ ਛੇ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਦਾਖਲ ਕਰਵਾਇਆ ਗਿਆ ਹੈ ਜਿਥੇ ਉਹ ਜ਼ੇਰੇ ਇਲਾਜ ਹਨ। ਇਹ ਝਗੜਾ ਝੋਨੇ ਦੇ ਖੇਤਾਂ ਦਾ ਪਾਣੀ ਨਰਮੇ ਦੀ ਫ਼ਸਲ ਵਿੱਚ ਜਾਣ ਨੂੰ ਲੈ ਕੇ ਹੋਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਵਾਸੀ ਕਰਮੂਵਾਲਾ, ਪਿੰਡ ਰੋੜਾਂਵਾਲੀ ਵਿੱਚ ਵਿਆਹਿਆ ਹੋਇਆ ਹੈ। ਸਹੁਰਾ ਪਰਿਵਾਰ ਵਿੱਚ ਕੋਈ ਲੜਕਾ ਨਾ ਹੋਣ ਕਰ ਕੇ ਉਹ ਪਤਨੀ ਸਮੇਤ ਰੋੜਾਂਵਾਲੀ ਵਿੱਚ ਸਹੁਰਾ ਪਰਿਵਾਰ ਦੀ ਢੇਰੀ ’ਤੇ ਵਸੋਂ ਕਰਦਾ ਹੈ। ਪੁਲੀਸ ਸੂਤਰਾਂ ਅਨੁਸਾਰ ਉਸ ਦੇ ਖੇਤ ਵਿੱਚ ਝੋਨਾ ਬੀਜਿਆ ਹੋਇਆ ਹੈ ਜਦਕਿ ਦੂਜੀ ਧਿਰ ਉਸ ਦੇ ਸਹੁਰਾ ਖਾਨਦਾਨ ਵਿੱਚੋਂ ਗੁਰਪ੍ਰੀਤ ਸਿੰਘ ਅਤੇ ਭੁਪਿੰਦਰ ਸਿੰਘ ਵਗੈਰਾ ਦੇ ਨਾਲ ਖਹਿੰਦੇ ਖੇਤ ਵਿੱਚ ਨਰਮਾ ਬੀਜਿਆ ਹੋਇਆ ਹੈ। ਝੋਨੇ ਦਾ ਪਾਣੀ ਨਰਮੇ ਦੇ ਖੇਤ ’ਚ ਜਾਣ ਨੂੰ ਲੈ ਕੇ ਦਿਨ ਵੇਲੇ ਉਲਾਂਭੇਬਾਜ਼ੀ ਹੋਈ ਜਿਹੜੀ ਸ਼ਾਮ ਤੱਕ ਝੜਪ ਵਿੱਚ ਬਦਲ ਗਈ।

ਬੀਤੇ ਦਿਨ ਸੁਰਜੀਤ ਸਿੰਘ ਦਾ ਸਾਂਢੂ ਬਲਰਾਜ ਸਿੰਘ, ਉਸ ਦਾ ਭਰਾ ਰਣਜੀਤ ਸਿੰਘ ਅਤੇ ਹਰਪ੍ਰੀਤ ਉਰਫ਼ ਹੈਪੀ ਵਾਸੀ ਆਰਿਫ਼ ਕੇ ਉਸ ਨੂੰ ਮਿਲਣ ਆਏ ਹੋਏ ਸਨ। ਦੋਵੇਂ ਧਿਰਾਂ ’ਚ ਸ਼ਰੀਕੇਬਾਜ਼ੀ ਤਹਿਤ ਪੁਰਾਣੀ ਰੰਜਿਸ਼ ਵੀ ਦੱਸੀ ਜਾ ਰਹੀ ਹੈ। ਦੋਵੇਂ ਧਿਰਾਂ ਨੇ ਇੱਕ ਦੂਸਰੇ ਦੇ ਘਰ ਵਿੱਚ ਵੜ ਕੇ ਜਾਨ ਲੇਵਾ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਝਗੜੇ ਦੌਰਾਨ ਦੋਵੇਂ ਪਾਸਿਓਂ ਇੱਕ-ਦੂਸਰੇ ਦੇ ਅਛਪਛਾਤੇ ਸਹਿਯੋਗੀਆਂ ਵੱਲੋਂ ਫਾਇਰਿੰਗ ਕਰਨ ਦੇ ਦੋਸ਼ ਲੱਗ ਰਹੇ ਹਨ। ਮੁੱਢਲੀ ਤਫਤੀਸ਼ ਵਿੱਚ ਪੁਲੀਸ ਨੇ ਮੌਕੇ ਤੋਂ .32 ਬੋਰ ਪਿਸਤੌਲ ਤੋਂ ਕਰੀਬ ਦਸ ਫਾਇਰਿੰਗ ਹੋਣ ਦੀ ਗੱਲ ਆਖੀ ਹੈ। ਪੁਲੀਸ ਮੁਤਾਬਕ ਦੋਵੇਂ ਧਿਰਾਂ ਵਿੱਚੋਂ ਕਿਸੇ ਕੋਲ .32 ਬੋਰ ਦਾ ਅਸਲਾ ਨਹੀਂ ਹੈ। ਪੁਲੀਸ ਇਨ੍ਹਾਂ ਕਾਰਤੂਸਾਂ ਵਾਲੇ ਅਣਪਛਾਤਿਆਂ ਦੀ ਪਛਾਣ ਕਰਨ ਵਿੱਚ ਰੁੱਝੀ ਹੋਈ ਹੈ। ਤੇਜ਼ਧਾਰ ਹਥਿਆਰ ਦੇ ਹਮਲੇ ’ਚ ਬੇਅੰਤ ਕੌਰ ਦਾ ਹੱਥ ਜ਼ਖ਼ਮੀ ਹੋ ਗਿਆ।

ਏਐੱਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਬੇਅੰਤ ਕੌਰ, ਉਸਦਾ ਪਤੀ ਗੁਰਪ੍ਰੀਤ ਸਿੰਘ ਅਤੇ ਰਛਪਾਲ ਸਿੰਘ ਜਖ਼ਮੀ ਹੋਏ ਹਨ ਜਦਕਿ ਦੂਜੀ ਧਿਰ ਦੇ ਬਲਰਾਜ ਸਿੰਘ, ਉਸ ਦਾ ਭਰਾ ਰਣਜੀਤ ਸਿੰਘ ਅਤੇ ਹਰਪ੍ਰੀਤ ਉਰਫ਼ ਹੈਪੀ ਜ਼ਖ਼ਮੀ ਹੋਏ ਹਨ। ਥਾਣਾ ਲੰਬੀ ਦੇ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸੇ ਤਰ੍ਹਾਂ .32 ਬੋਰ ਦੇ ਖਾਲੀ ਕਾਰਤੂਸਾਂ ਬਾਰੇ ਪੜਤਾਲ ਜਾਰੀ ਹੈ

ਗੋਲੀਬਾਰੀ ਦੀ ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈਤੇ ਇਲਾਕਾ ਵਾਸੀਆਂ ਨੇ ਪੁਲੀਸ ਨੂੰ ਅਪੀਲ ਕੀਤੀ ਹੈ ਕਿ ਕਾਨੂੰਨ ਵਿਵਸਥਾ ਵਿੱਚ ਸੁਧਾਰ ਲਈ ਪੁਲੀਸ ਦੀ ਗਸ਼ਤ ਵਧਾਈ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ, ਦਿੱਲੀ ...

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਸ਼ਾਮ 5 ਵਜੇ ਤੱਕ 58.44 ਫੀਸਦ ਪੋਲਿੰਗ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਆਸ਼ੀਸ਼ ਮਿਸ਼ਰਾ ਸਣੇ ਸਾਰੇ ਮੁਲਜ਼ਮਾਂ ਖਿਲਾਫ ਭਲਕੇ ਹੋਣਗੇ ਦੋਸ਼ ਆਇਦ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਸੌਲੀਸਿਟਰ ਜਨਰਲ ਨੇ ਜਾਣਕਾਰੀ ਇਕੱਤਰ ਕਰਨ ਲਈ ਹਫ਼ਤੇ ਦਾ ਸਮਾਂ ਮੰਗਿਆ; ਅ...

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਗੋਲਡੀ ਬਰਾੜ ਨੇ ਯੂਟ...

ਸ਼ਹਿਰ

View All