ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 6 ਦਸੰਬਰ
ਪਿੰਡ ਭੈਣੀ ਮਹਿਰਾਜ ਦੇ ਨੌਜਵਾਨਾਂ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਨੌਜਵਾਨਾਂ ਨੂੰ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਪਾਰਟੀ ਦੇ ਸਿਰੋਪੇ ਪਾ ਕੇ ਕਾਂਗਰਸ ਵਿੱਚ ਸ਼ਾਮਲ ਕੀਤਾ ਗਿਆ। ਇਸ ਮੌਕੇ ਆਪ ਪਾਰਟੀ ਛੱਡਣ ਵਾਲੇ ਨੌਜਵਾਨਾਂ ਨੇ ਕਿਹਾ ਕਿ ਉਹ ਕੇਵਲ ਸਿੰਘ ਢਿੱਲੋਂ ਦੀ ਵਿਕਾਸ ਨੀਤੀ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਸ੍ਰੀ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਹੁਣ ਆਮ ਆਦਮੀ ਪਾਰਟੀ ਦੀਆਂ ਡਰਾਮੇਬਾਜ਼ੀਆਂ ਤੋਂ ਚੰਗੀ ਤਰਾਂ ਜਾਣੂੰ ਹੋ ਚੁੱਕੇ ਹਨ। ਇਸ ਮੌਕੇ ਆਪ ਪਾਰਟੀ ਛੱਡਣ ਵਾਲਿਆਂ ਵਿੱਚ ਕੁਲਵੰਤ ਸਿੰਘ ਟੋਨਾ, ਮਲਕੀਤ ਸਿੰਘ, ਚਮਕੌਰ ਸਿੰਘ, ਜਸਵੰਤ ਸਿੰਘ, ਹੰਸਰਾਜ ਸਿੰਘ, ਜਸਵੰਤ ਸਿੰਘ, ਕੇਵਲ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਹਰਮੇਲ ਸਿੰਘ, ਦਲਬਾਰਾ ਸਿੰਘ, ਧਰਮਵੀਰ ਸਿੰਘ, ਅਮਰਜੀਤ ਸਿੰਘ ਹਾਜ਼ਰ ਸਨ। ਇਸ ਮੌਕੇ ਸਰਪੰਚ ਜਗਸੀਰ ਸਿੰਘ, ਸਾਬਕਾ ਸਰਪੰਚ ਸਰਵਨ ਸਿੰਘ ਲਹਿਰੀ, ਬਹਾਦਰ ਸਿੰਘ ਪੰਚ, ਭੋਲਾ ਸਿੰਘ ਸਾਬਕਾ ਪੰਚ ਅਤੇ ਸਾਧੂ ਸਿੰਘ ਪੰਚ ਨੇ ਪਿੰਡ ਦੇ ਖੇਡ ਮੈਦਾਨ ਲਈ ਗ੍ਰਾਂਟ ਦੇਣ ’ਤੇ ਸ੍ਰੀ ਢਿੱਲੋਂ ਦਾ ਧੰਨਵਾਦ ਕੀਤਾ।