ਸ਼ਹਿਣਾ: ਕਸਬੇ ਸ਼ਹਿਣਾ ਵਿੱਚ ਦੋ ਸਿਲਵਰਆਇਓਜੇਸ਼ਨ ਸਕੀਮ ਹੋਣ ਦੇ ਬਾਵਜੂਦ ਵਾਟਰ ਵਰਕਸ ਕਸਬੇ ਦੀ 95 ਫੀਸਦੀ ਆਬਾਦੀ ਨੂੰ ਸ਼ੁੱਧ ਪਾਣੀ ਦੀ ਸਪਲਾਈ ਦੇਣ ਤੋਂ ਅਸਮਰੱਥ ਹੈ। ਸਬੰਧਤ ਵਿਭਾਗ ਨੇ ਬੱਸ ਅੱਡੇ ਵਿੱਚ ਬਣੇ ਵਾਟਰ ਵਰਕਸ ਨੂੰ ਲਗਭਗ 2 ਸਾਲ ਪਹਿਲਾਂ ਇਸ ਸਕੀਮ ਅਧੀਨ ਲਿਆਂਦਾ ਸੀ। ਪਿੰਡ ਗਿੱਲ ਕੋਠੇ ਨੂੰ ਵੀ ਪਾਣੀ ਦੀ ਸਪਲਾਈ ਦੇਣ ਲਈ ਪਾਈਪਾਂ ਪਾਈਆਂ ਗਈਆਂ। ਕਸਬੇ ਸ਼ਹਿਣਾ ਦੀ ਬੱਸ ਅੱਡਾ ਮਾਰਗ ਦੇ ਕੁਝ ਹਿੱਸੇ ਨੂੰ ਛੱਡ ਕੇ ਪਾਣੀ ਦੀ ਸਪਲਾਈ ਨਾਮਾਤਰ ਹੀ ਹੈ। ਦੂਸਰਾ ਸਿਲਵਰਆਇਓਜੇਸ਼ਨ ਪਲਾਂਟ ਮੰਡੀ ਰੋਡ ’ਤੇ ਬਣਿਆ ਹੈ। ਇਹ ਪਲਾਂਟ ਵੀ ਸ਼ੁਰੂ ਹੋ ਚੁੱਕਿਆ ਹੈ ਪਰ ਕਿਸੇ ਵੀ ਇਲਾਕੇ ਨੂੰ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ। ਇਸੇ ਤਰ੍ਹਾਂ ਪੱਤੀ ਗਿੱਲ ਖੋਟਾ, ਗਿੱਲ ਦਹੂਰੀ, ਮੌੜ ਢੁੰਡਾ, ਮੇਨ ਬਾਜ਼ਾਰ ਨੂੰ ਪਾਣੀ ਦੀ ਕੋਈ ਸਪਲਾਈ ਨਹੀ ਹੈ। -ਪੱਤਰ ਪ੍ਰੇਰਕ