ਕਿਸਾਨ ਅੰਦੋਲਨ ਸਦਕਾ ਸ਼ਰਾਬ ਦੀ ਵਿਕਰੀ ਘਟੀ

* ਪਿੰਡਾਂ ਵਿਚ 30  ਫ਼ੀਸਦੀ ਗਿਰਾਵਟ; ਸ਼ਹਿਰਾਂ ’ਚ ਵਿਕਰੀ ਮੱਠੀ

ਕਿਸਾਨ ਅੰਦੋਲਨ ਸਦਕਾ ਸ਼ਰਾਬ ਦੀ ਵਿਕਰੀ ਘਟੀ

ਮਨੋਜ ਸ਼ਰਮਾ

ਬਠਿੰਡਾ, 24 ਜਨਵਰੀ

ਖੇਤੀ ਕਾਨੂੰਨਾਂ ਖ਼ਿਲਾਫ਼ ਹੋਂਦ ਦੀ ਲੜਾਈ ਲੜ ਰਹੇ ਪੰਜਾਬੀਆਂ ਵਿਚ ਬਦਲਾਅ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹੇ ਦੇ ਪਿੰਡਾਂ ਵਿਚ ਠੇਕਿਆਂ ਦੇ ਬਾਹਰ ਲਗਦੀਆਂ ਕਤਾਰਾਂ ਨੂੰ ਠੱਲ੍ਹ ਪਈ ਹੈ, ਜੋ ਪੰਜਾਬੀਆਂ ਲਈ ਚੰਗਾ ਸੰਕੇਤ ਹੈ। ਪੰਜਾਬ ’ਤੇ ਲੱਗਿਆ ਨਸ਼ੇੜੀ ਵਾਲਾ ਦਾਗ਼ ਵੀ ਧੋਤਾ ਜਾ ਰਿਹਾ ਹੈ। ਪਿੰਡਾਂ ਵਿਚ ਪੈੱਗ ਲਾਉਣ ਦੇ ਸ਼ੌਕੀਨ ਸ਼ਰਾਬ ਨੂੰ ਅਲਵਿਦਾ ਕਹਿ ਰਹੇ ਹਨ।

ਪੰਜਾਬੀ ਟ੍ਰਿਬਿਊਨ ਵੱਲੋਂ ਕੀਤੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਿੰਡਾਂ ਤੋਂ ਇਲਾਵਾ ਸ਼ਹਿਰਾਂ ਅੰਦਰ ਨਗਰ ਨਿਗਮ ਚੋਣਾਂ ਸਿਰ ’ਤੇ ਹੋਣ ਦੇ ਬਾਵਜੂਦ ਠੇਕੇਦਾਰ ਸ਼ਰਾਬ ਦੀ ਵਿੱਕਰੀ ਘੱਟ ਹੋਣ ਦਾ ਰੋਣਾ ਰੋ ਰਹੇ ਹਨ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸ਼ਹਿਰ ਅੰਦਰ ਚੋਣਾਂ ਹੋਣ ਦੇ ਬਾਵਜੂਦ ਸ਼ਰਾਬ ਦੀ ਵਿੱਕਰੀ ਵਿੱਚ ਵਾਧਾ ਨਹੀਂ ਹੋਇਆ। ਠੇਕੇਦਾਰ ਪਿੰਡਾਂ ’ਚ ਸ਼ਰਾਬ ਦੀ ਵਿੱਕਰੀ ਘਟਣ ਦਾ ਮੁੱਖ ਕਾਰਨ ਕਿਸਾਨੀ ਅੰਦੋਲਨ ਕਾਰਨ ਪਿੰਡਾਂ ’ਚ ਵੱਡੀ ਗਿਣਤੀ ਲੋਕਾਂ ਦਾ ਦਿੱਲੀ ਜਾਣਾ ਮੰਨ ਰਹੇ ਹਨ।

ਮਾਲਵਾ ਖਿੱਤੇ  200 ਤੋਂ ਵੀ ਵੱਧ ਸ਼ਰਾਬ ਦੇ ਠੇਕੇ ਰੱਖਣ ਵਾਲੇ ਮਲਹੋਤਰਾ ਸਮੂਹ ਦੇ ਸ਼ਰਾਬ ਠੇਕੇਦਾਰ ਰਾਕੇਸ਼ ਕੁਮਾਰ ਹੈਪੀ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੇ ਅਸਰ ਕਰ ਕੇ ਪਿੰਡਾਂ ਵਿਚ  ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦੇ ਠੇਕਿਆਂ ਵਿਚ 30 ਤੋਂ 40 ਪ੍ਰਤੀਸ਼ਤ ਗਿਰਾਵਟ ਆਈ ਹੈ। ਪੇਂਡੂ ਖੇਤਰਾਂ ਵਿਚ 9 ਬਲਾਕਾਂ  ਰਾਮਪੁਰਾ, ਭਗਤਾ, ਭੁੱਚੋ, ਭਾਈ ਰੂਪਾ, ਬਾਲਿਆਂਵਾਲੀ, ਗੋਨਿਆਣਾ ਆਦਿ ਵਿਚ ਪੈਂਦੇ ਪਿੰਡਾਂ ਵਿਚ ਠੇਕਿਆਂ ਦੀ ਵਿਕਰੀ 10 ਹਜ਼ਾਰ ਤੋਂ ਘਟ ਕੇ 5 ਤੋਂ 6 ਹਜ਼ਾਰ ਰਹਿ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All