ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 27 ਜੂਨ
ਮੋਗਾ ਪੁਲੀਸ ਨੇ ਆਰਟੀਆਈ ਕਾਰਕੁਨ ਸੁਰੇਸ਼ ਸੂਦ ਨੂੰ ਨਗਰ ਨਿਗਮ ਦੇ ਇੱਕ ਅਧਿਕਾਰੀ ਨੂੰ ਬਲੈਕਮੇਲ ਕਰਦਿਆਂ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਲਿਆ ਹੈ। ਤਰਨਪਾਲ ਸਿੰਘ ਮੋਗਾ ਨੇ ਪੁਲੀਸ ਨੂੰ ਦਿੱਤੀ ਦਰਖ਼ਾਸਤ ਰਾਹੀਂ ਦੱਸਿਆ ਕਿ ਉਹ ਨਗਰ ਨਿਗਮ ਦਾ ਤਕਨੀਕੀ ਬਿਲਡਿੰਗ ਨਿਰੀਖਕ ਹੈ। ਉਸ ਨੇ ਦੋਸ਼ ਲਗਾਇਆ ਕਿ ਸੁਰੇਸ਼ ਸੂਦ ਉਸ ਨੂੰ ਡਰਾ-ਧਮਕਾ ਕੇ ਪਿਛਲੇ ਕਈ ਮਹੀਨਿਆਂ ਤੋਂ ਪੰਝੀ ਤੋਂ ਤੀਹ ਹਜ਼ਾਰ ਰੁਪਏ ਮਹੀਨਾ ਰੁਪਏ ਲੈਣ ਦੀ ਮੰਗ ਕਰਦਾ ਸੀ ਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਦੁਬਾਰਾ ਸ਼ਿਕਾਇਤ ਕਰਨ ਲਈ ਧਮਕਾਉਂਦਾ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦਾ ਸੀ। ਡੀਐੱਸਪੀ ਜਸ਼ਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਨੇ ਤਰਨਪਾਲ ਸਿੰਘ ਦੀ ਦਰਖਾਸਤ ’ਤੇ ਆਰਟੀਆਈ ਕਾਰਕੁਨ ਸੁਰੇਸ਼ ਸੂਦ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਕੇ ਮੋਗਾ ਸਿਟੀ 2 ਵਿੱਚ ਕੇਸ ਦਰਜ ਕਰ ਲਿਆ ਹੈ।