ਭਗਤਾ ਭਾਈ: ਇਤਿਹਾਸਕ ਗੁਰਦਵਾਰਾ ਜਫ਼ਰਨਾਮਾਹ ਸਾਹਿਬ ਪਾਤਸ਼ਾਹੀ ਦਸਵੀਂ ਬੁੱਢਾ ਦਲ ਦਿਆਲਪੁਰਾ ਭਾਈਕਾ ਵਿੱਚ ਸ੍ਰੀ ਚੌਪਈ ਸਾਹਿਬ ਦਾ ਸੰਪੂਰਨਤਾ ਦਿਵਸ ਸੰਗਤਾਂ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਲਾਭ ਸਿੰਘ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਬਾਬਾ ਬਿਧੀ ਚੰਦ ਦੀ ਬਰਸੀ ਨੂੰ ਮੁੱਖ ਰੱਖਦਿਆਂ ਇਹ ਸਮਾਗਮ ਚੌਪਈ ਸਾਹਿਬ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਮਨਾਇਆ ਗਿਆ ਹੈ। ਢਾਡੀ ਭਾਈ ਹਰਦੇਵ ਸਿੰਘ ਭੱਟੀ ਦੇ ਜਥੇ ਨੇ ਗੁਰਇਤਿਹਸ ਪੇਸ਼ ਕੀਤਾ। ਵਾਹਿਗੁਰੂ ਸੇਵਾ ਸਿਮਰਨ ਕੇਂਦਰ ਕੋਟਕਪੂਰਾ ਦੇ ਮੁੱਖ ਸੇਵਾਦਾਰ ਭਾਈ ਜਤਿੰਦਰਪਾਲ ਸਿੰਘ ਦੇ ਜਥੇ ਨੇ ਤੰਤੀ ਸਾਜ਼ਾਂ ਰਾਹੀਂ ਸ਼ਬਦ ਕੀਰਤਨ ਦਾ ਗਾਇਨ ਕੀਤਾ। -ਪੱਤਰ ਪ੍ਰੇਰਕ