ਨਿਹਾਲ ਸਿੰਘ ਵਾਲਾ: ਪ੍ਰਸਿੱਧ ਸਾਹਿਤਕਾਰ ਪ੍ਰੋ. ਰਮਨ ਦੀ ਅੰਤਿਮ ਪੁਸਤਕ ‘ਹੇਰਵਾ’ ਬਾਰੇ ਬੱਧਨੀਂ ਕਲਾਂ ਵਿੱਚ ਸਾਹਿਤਕ ਮਿਲਣੀ ਕੀਤੀ ਗਈ। ਵਿਸੇਸ਼ ਮਹਿਮਾਨ ਨਵਨੀਤ ਨਵ ਢਿੱਲੋਂ ਨੂੰ ਸਪਤਰਿਸ਼ੀ ਪਬਲੀਕੇਸ਼ਨ ਵੱਲੋਂ ਛਾਪੀ ਗਈ ਰਾਕੇਸ਼ ਰਮਨ ਦੀ ਪੁਸਤਕ ‘ਹੇਰਵਾ’ ਨੂੰ ਭੇਟ ਕਰਨ ਮੌਕੇ ਸਾਹਿਤ ਪ੍ਰੇਮੀ ਤੇ ਸਮਾਜ ਸੇਵੀ ਹਰਬੰਸ ਸਿੰਘ ਢਿਲੋਂ ਨੇ ਸ਼ਿਰਕਤ ਕੀਤੀ। ਮਨੋਜ ਭੱਲਾ, ਪ੍ਰਸ਼ੋਤਮ ਪੱਤੋ ਨੇ ਦੱਸਿਆ ਕਿ ਰਾਕੇਸ਼ ਰਮਨ ਦੀ ਗਿਆਰਾਂ ਕਹਾਣੀਆਂ ਦੀ ਪੁਸਤਕ ‘ਹੇਰਵਾ ’ ਉਨ੍ਹਾਂ ਦੇ ਸਪੁੱਤਰ ਪ੍ਰੋ. ਨਵੀਨ ਨੇ ਛਪਵਾਈ ਹੈ। -ਪੱਤਰ ਪ੍ਰੇਰਕ