ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਨਗਰ ਨਿਗਮ ਦੀ ਹਦੂਦ ਅੰਦਰ ਮੌਸਮ ਦੀ ਪਲੇਠੀ ਹਲਕੀ ਬਾਰਿਸ਼ ਨੇ ਵਿਕਾਸ ਦੇ ਦਾਅਵੇ ਧੋ ਦਿੱਤੇ ਹਨ। ਟੁੱਟੀਆਂ ਸੜਕਾਂ ਅਤੇ ਚਿੱਕੜ ਨਾਲ ਭਰੀਆਂ ਗਲੀਆਂ ’ਚੋਂ ਰਾਹਗੀਰਾਂ ਨੂੰ ਲੰਘਣ ਸਮੇਂ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਕਾਲਸਰ ਰੋਡ, ਕਬਾੜੀ ਬਜਾਰ ਤੇ ਹੋਰ ਸੜਕਾਂ ਉੱਤੇ ਚਿੱਕੜ ਨੇ ਰਾਹਗੀਰਾਂ ਤੇ ਦੁਕਾਨਦਾਰਾਂ ਦਾ ਜਿਉਣਾ ਮੁਹਾਲ ਕਰ ਦਿੱਤਾ। ਇਸ ਮੌਕੇ ਹਾਜ਼ਰ ਕਾਲੂ ਰਾਮ, ਪ੍ਰਵੀਨ ਗੋਇਲ, ਸੁਰਿੰਦਰ ਸਿੰਘ, ਭਾਰਤ ਭੂਸ਼ਣ, ਅਨਿਲ ਮਿੱਤਲ, ਲਲਿਤ ਨਾਰੰਗ, ਹਰਜਿੰਦਰ ਸਿੰਘ, ਰਛਪਾਲ ਸਿੰਘ ਅਤੇ ਗਗਨ ਨੇ ਨਾਅਰੇਬਾਜ਼ੀ ਕਰਦਿਆਂ ਦੱਸਿਆ ਕਿ ਸੜਕਾਂ ਵਿੱਚ 2-2 ਫੁੱਟ ਪਏ ਡੂੰਘੇ ਟੋਇਆਂ ਤੇ ਸੜਕਾਂ ਵਿੱਚ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਸੜਕਾਂ ਚਿੱਕੜ ਨਾਲ ਭਰ ਜਾਂਦੀਆਂ ਹਨ।