ਅੱਸੂ ਦਾ ਮੀਂਹ: ਮਹਿਣਾ ਮਾਈਨਰ ’ਚ 35 ਫੁੱਟ ਚੌੜਾ ਪਾੜ ਪਿਆ : The Tribune India

ਅੱਸੂ ਦਾ ਮੀਂਹ: ਮਹਿਣਾ ਮਾਈਨਰ ’ਚ 35 ਫੁੱਟ ਚੌੜਾ ਪਾੜ ਪਿਆ

ਦਰਜਨਾਂ ਏਕੜ ਝੋਨੇ ਦੇ ਖੇਤਾਂ ’ਚ ਪਾਣੀ ਭਰਿਆ

ਅੱਸੂ ਦਾ ਮੀਂਹ: ਮਹਿਣਾ ਮਾਈਨਰ ’ਚ 35 ਫੁੱਟ ਚੌੜਾ ਪਾੜ ਪਿਆ

ਇਕਬਾਲ ਸਿੰਘ ਸ਼ਾਂਤ

ਲੰਬੀ, 25 ਸਤੰਬਰ

ਅੱਸੂ ਦਾ ਬੇਮੌਸਮਾ ਮੀਂਹ ਕਿਸਾਨਾਂ ਲਈ ਮੁਸ਼ਕਿਲਾਂ ਦੇ ਸਬੱਬ ਬਣ ਰਿਹਾ ਹੈ। ਅੱਜ ਤੜਕੇ ਪਿੰਡ ਗੱਗੜ ਵਿਚ ਮਹਿਣਾ ਮਾਈਨਰ ਵਿਚ ਕਰੀਬ 35 ਫੁੱਟ ਚੌੜਾ ਪਾੜ ਪੈ ਗਿਆ ਜਿਸ ਨਾਲ ਦਰਜਨਾਂ ਏਕੜ ਝੋਨੇ ਦੀ ਫਸਲ ਵਿਚ ਪਾਣੀ ਭਰ ਗਿਆ। ਕਿਸਾਨਾਂ ਦਾ ਦੋਸ਼ ਹੈ ਕਿ ਨਹਿਰੀ ਵਿਭਾਗ ਵੱਲੋਂ ਸਫ਼ਾਈ ਨਾ ਕਰਵਾਉਣ ਕਰਕੇ ਮਾਈਨਰ ਪਾਣੀ ਦਾ ਵੱਧ ਦਬਾਅ ਨਾ ਝੱਲ ਸਕਿਆ ਜਿਸ ਕਾਰਨ ਟੁੱਟ ਗਿਆ। ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਗੱਗੜ ਨੇ ਕਿਹਾ ਕਿ ਸੂਚਨਾ ਦੇਣ ਦੇ ਬਾਵਜੂਦ ਵਿਭਾਗ ਨੇ ਮਾਈਨਰ ਦਾ ਪਾਣੀ ਬੰਦ ਨਹੀਂ ਕੀਤਾ ਅਤੇ ਨਾ ਹੀ ਅਧਿਕਾਰੀ ਤੇ ਅਮਲਾ ਘੰਟਿਆਂ ਤੱਕ ਮੌਕੇ ’ਤੇ ਪੁੱਜਿਆ। ਸਵੇਰੇ ਤਿੰਨ ਵਜੇ ਪਾੜ ਪੈਣ ਉਪਰੰਤ ਕਿਸਾਨਾਂ ਨੇ ਆਪਣੇ ਪੱਧਰ 'ਤੇ ਟਰੈਕਟਰਾਂ ਅਤੇ ਹੋਰ ਸਾਧਨਾਂ ਰਾਹੀਂ ਪਾੜ ਨੂੰ ਬੰਦ ਕਰਨ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਪਰ ਜੂਨੀਅਰ ਇੰਜੀਨੀਅਰ ਪੌਣੇ 9 ਵਜੇ ਪੁੱਜਿਆ। ਕਿਸਾਨ ਆਗੂ ਨੇ ਦੋਸ਼ ਲਗਾਇਆ ਕਿ ਨਹਿਰੀ ਵਿਭਾਗ ਨੇ ਮਾਈਨਰ ਦੀ ਸਫ਼ਾਈ ਸਮੇਂ ਇਹ ਖੇਤਰ ਛੱਡ ਦਿੱਤਾ ਸੀ ਜਿਸ ਕਾਰਨ ਮਾਈਨਰ ਵਿਚ ਝਾੜੀਆਂ ਅਤੇ ਬੂਟੇ ਉੱਗ ਆਏ ਸਨ। ਦੂਜੇ ਪਾਸੇ ਨਹਿਰੀ ਵਿਭਾਗ ਦੇ ਐਸ.ਡੀ.ਓ. ਜਸਕਰਨ ਸਿੰਘ ਦਾ ਕਹਿਣਾ ਸੀ ਕਿ ਆਮ ਤੌਰ 'ਤੇ ਮਾਈਨਰ ਵਿਚ 250 ਕਿਊਸਿਕ ਪਾਣੀ ਹੁੰਦਾ ਹੈ। ਅੱਜ ਸਮਰਥਾ ਤੋਂ ਵੱਧ 290 ਕਿਊਸਿਕ ਪਾਣੀ ਆਉਣ ਕਰਕੇ ਪਾੜ ਪਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਸ਼ਹਿਰ

View All