ਪੰਜਾਬ ਪੁਲੀਸ: ਭੜਕੇ ਬੇਰੁਜ਼ਗਾਰਾਂ ਵੱਲੋਂ ਚੱਕਾ ਜਾਮ

ਪੰਜਾਬ ਪੁਲੀਸ: ਭੜਕੇ ਬੇਰੁਜ਼ਗਾਰਾਂ ਵੱਲੋਂ ਚੱਕਾ ਜਾਮ

ਮੋਗਾ ਵਿੱਚ ਭਰਤੀ ਦਾ ਨਤੀਜਾ ਆਉਣ ਮਗਰੋਂ ਚੱਕਾ ਜਾਮ ਕਰਦੇ ਹੋੲੇ ਨੌਜਵਾਨ।

ਮਹਿੰਦਰ ਸਿੰਘ ਰੱਤੀਆਂ

ਮੋਗਾ, 27 ਨਵੰਬਰ

ਇਥੇ ਪੰਜਾਬ ਪੁਲੀਸ ਦੀ ਭਰਤੀ ’ਤੇ ਅੱਜ ਰੌਲਾ ਪੈ ਗਿਆ। ਭੜਕੇ ਬੇਰੁਜ਼ਗਾਰਾਂ ਵੱਲੋਂ ਮੈਰਿਟ ਸੂਚੀ ਵਿੱਚ ਧਾਂਦਲੀਆਂ ਦਾ ਦੋਸ਼ ਲਾਉਂਦੇ ਫ਼ਿਰੋਜਪੁਰ-ਮੋਗਾ- ਲੁਧਿਆਣਾ ਕੌਮੀ ਸ਼ਾਹ ਉੱਤੇ ਚੱਕਾ ਜਾਮ ਕਰ ਦਿੱਤਾ। ਇਸ ਮੌਕੇ ਪੁਲੀਸ ਨਾਲ ਵੀ ਤਿੱਖੀਆਂ ਝੜੱਪਾਂ ਹੋਈਆਂ। ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਭੜਕੇ ਬੇਰੁਜ਼ਗਾਰਾਂ ਤੇ ਮੁਟਿਆਰਾਂ ਨੇ ਪੁਲੀਸ ਅਧਿਕਾਰੀਆਂ ਅੱਗੇ ਪੇਸ਼ ਕੀਤੀ ਮੈਰਿਟ ਸੂਚੀ ’ਚ ਕਥਿਤ ਗੜਬੜੀ ਦੇ ਗੰਭੀਰ ਦੋਸ਼ ਲਗਾਏ। ਇਸ ਮੌਕੇ ਐੱਸਪੀ ਰੁਪਿੰਦਰ ਕੌਰ ਭੱਟੀ ਨੇ ਰੋਹ ’ਚ ਬੇਰੁਜ਼ਗਾਰਾਂ ਤੇ ਮੁਟਿਆਰਾਂ ਨੂੰ ਭਰੋਸਾ ਦਿੱਤਾ ਕਿ ਉਹ ਬੈਠ ਕੇ ਸ਼ਾਂਤਮਈ ਮਾਹੌਲ ’ਚ ਗੱਲ ਕਰਨ ਤਾਂ ਜੋ ਉਨ੍ਹਾਂ ਦੀ ਸ਼ਿਕਾਇਤ ਮੁੱਖ ਦਫ਼ਤਰ ਤੱਕ ਪੁੱਜਦੀ ਕੀਤੀ ਜਾ ਸਕੇ। ਇਸ ਬਾਅਦ ਮਾਹੌਲ ਸ਼ਾਂਤ ਹੋਇਆ। ਇਸ ਮੌਕੇ ਬੇਰੁਜ਼ਗਾਰਾਂ ਤੇ ਮੁਟਿਆਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਕੋਲ ਪੰਜਾਬ ਪੁਲੀਸ ’ਚ ਸਿਪਾਹੀ ਭਰਤੀ ਲਈ ਜਾਰੀ ਕੀਤੀ ਗਈ ਮੈਰਿਟ ਸੂਚੀ ਦੀ ਪੀਡੀਐਫ਼ ਫਾਈਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮੈਰਿਟ ਸੂਚੀ ਵਿੱਚ ਬਹੁਤ ਸਾਰੇ ਯੋਗ ਉਮੀਦਵਾਰਾਂ ਨੂੰ ਛੱਡ ਕੇ ਉਨ੍ਹਾਂ ਤੋਂ ਘੱਟ ਮੈਰਿਟ ਵਾਲਿਆਂ ਦੀ ਚੋਰ ਮੋਰੀ ਰਾਹੀਂ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਮਾਮਲੇ ਦੀ ਪੜਤਾਲ ਦੀ ਮੰਗ ਕਰਦਿਆਂ ਕਿਹਾ ਕਿ ਭਰਤੀ ਨਿਯਮਾਂ ਨੂੰ ਦਰਕਿਨਾਰ ਅਤੇ ਯੋਗ ਉਮੀਦਵਾਰਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਚਹੇਤਿਆਂ ਨੂੰ ਨੌਕਰੀ ਦੇਣ ਦੇਣ ਹਿੱਤ ਖੁਦ ਹੀ ਨਿਯਮ ਬਣਾ ਲਏ ਗਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਮੈਰਿਟ ਅਤੇ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਮੰਦਭਾਵਨਾ ਨਾਲ ਆਪਣੇ ਖਾਸ ਨੂੰ ਲਾਭ ਦੇਣ ਦੀ ਯੋਜਨਾ ਘੜੀ ਗਈ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਉਨ੍ਹਾਂ ਦੀ ਲਿਖਤੀ ਪ੍ਰੀਖਿਆ ਲਈ ਗਈ ਸੀ ਅਤੇ ਅੱਜ ਹੀ ਪੁਲੀਸ ਵਿਭਾਗ ਵੱਲੋਂ ਇਸ ਦਾ ਨਤੀਜਾ ਵਿਭਾਗੀ ਵੈੱਬਸਾਈਟ ਉੱਤੇ ਅਪਲੋਡ ਕੀਤਾ ਗਿਆ ਹੈ। ਪਤਾ ਲੱਗਿਆ ਹੈ ਕਿ ਸੂਬੇ ’ਚ 4700 ਸਿਪਾਹੀਆਂ ਦੀ ਭਰਤੀ ਲਈ ਕਰੀਬ 4 ਲੱਖ ਪਾੜ੍ਹੇ ਨੌਜਵਾਨਾ ਤੇ ਮੁਟਿਆਰਾਂ ਨੇ ਆਨਲਾਈਨ ਅਰਜ਼ੀ ਦਿੱਤੀ ਹੈ। ਇਸ ਬਾਬਤ ਭਰਤੀ ਪ੍ਰੀਕਿਰਿਆ ਚੱਲ ਰਹੀ ਹੈ।

ਸ਼ਿਕਾਇਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਜਾਵੇਗੀ: ਐੱਸਪੀ

ਇਸ ਮੌਕੇ ਐੱਸਪੀ ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਧਰਨਾਕਾਰੀ ਬੇਰੁਜ਼ਗਾਰ ਨੌਜਵਾਨਾਂ ਤੇ ਮੁਟਿਆਰਾਂ ਨੇ ਉਨ੍ਹਾਂ ਨੂੰ ਪੀਡੀਐਫ਼ ਫਾਈਲ ਦਿਖਾਈ ਹੈ, ਜੋ ਉਨ੍ਹਾਂ ਕਿਸੇ ਤਰ੍ਹਾਂ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਬੇਰੁਜ਼ਗਾਰਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All