ਪੱਤਰ ਪ੍ਰੇਰਕ
ਸਾਦਿਕ , 1 ਅਗਸਤ
ਦਰਜਾ ਚਾਰ ਤੇ ਮਿਡ-ਡੇਅ ਮੀਲ ਕਾਮਿਆਂ ਦੀ ਸਰਕਾਰੀ ਕੰਨਿਆ ਸੀਨੀਅਰ ਸਕੂਲ ਸਾਦਿਕ ਵਿਖੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਮੇਲਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕਾਮਿਆਂ ਦੀਆਂ ਮੰਗਾਂ ਸੰਬਧੀ ਵਿਚਾਰ ਚਰਚਾ ਹੋਈ, ਇਸ ਦੌਰਾਨ ਉਹਨਾਂ ਆਖਿਆ ਕਿ 20 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਵੋਟਾਂ ਪਵਾਉਣ ਲਈ ਆਏ ਕਰਮਚਾਰੀਆਂ ਲਈ ਮਿੱਡ ਡੇਅ ਮੀਲ ਕਾਮਿਆਂ ਵੱਲੋਂ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਛੇ ਮਹੀਨੇ ਬੀਤਣ ਦੇ ਬਾਵਜੂਦ ਵੀ ਫਰੀਦਕੋਟ ਜ਼ਿਲ੍ਹੇ ਦੇ ਕਾਮਿਆਂ ਦੇ ਪੈਸੇ ਅਜੇ ਤੱਕ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਪਾਏ ਗਏ ਜਦਕਿ ਬਹੁਤੇ ਜ਼ਿਲਿਆਂ ਦੇ ਪੈਸੇ ਖਾਤਿਆਂ ਵਿੱਚ ਆ ਚੁੱਕੇ ਹਨ, ਇਸ ਸੰਬਧੀ ਉਹਨਾਂ ਵੱਲੋਂ ਐਸਡੀਐਮ ਫਰੀਦਕੋਟ ਨੂੰ ਮੰਗ ਪੱਤਰ ਵੀ ਦਿੱਤਾ ਜਾ ਚੁੱਕਾ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਮਾਮਲੇ ਦੀ ਸੁਣਵਾਈ ਨਾ ਹੋਈ ਤਾਂ ਸੰਘਰਸ਼ ਕੀਤਾ ਜਾਵੇਗਾ।