ਗੁਰੂਹਰਸਹਾਏ (ਪਤੱਰ ਪ੍ਰਰੇਕ): ਇਥੇ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਜੁਆਇੰਟ ਫ਼ੋਰਮ ਪੰਜਾਬ ਦੇ ਸੱਦੇ ਤੇ ਸਬ-ਡਿਵੀਜ਼ਨ, ਡਿਵੀਜ਼ਨ ਪੱਧਰ ’ਤੇ ਰੋਸ ਰੈਲੀਆਂ ਦੇ ਤਹਿਤ ਗੁਰੂ ਹਰ ਸਹਾਏ ਬਿਜਲੀ ਦਫ਼ਤਰ ਦੇ ਗੇਟ ’ਤੇ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਰੈਲੀ ਕੀਤੀ ਗਈ ਅਤੇ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ ਗਈਆਂ। ਰੋਸ ਰੈਲੀ ਦੀ ਪ੍ਰਧਾਨਗੀ ਸਾਥੀ ਨਾਨਕ ਚੰਦ ਪ੍ਰਧਾਨ ਸ਼ਹਿਰੀ ਸਬ ਡਿਵੀਜ਼ਨ ਨੇ ਕੀਤੀ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਬਿਜਲੀ ਵਿਭਾਗ ਦੀ ਵੰਡ ਵੰਡਾਈ ਦਾ ਕੰਮ ਪ੍ਰਾਈਵੇਟ ਹੱਥਾਂ ਵਿੱਚ ਸੌਂਪਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਸਰਕਲ ਸਕੱਤਰ ਸਾਥੀ ਸ਼ਿੰਗਾਰ ਚੰਦ ਨੇ ਦੱਸਿਆ ਕਿ ਪੂਰੇ ਸਰਕਲ ਅੰਦਰ ਵੱਖ-ਵੱਖ ਥਾਵਾਂ ’ਤੇ ਜਿਵੇਂ ਕਿ ਜਲਾਲਾਬਾਦ, ਗੁਰੂ ਹਰ ਸਹਾਏ, ਝੋਂਕ ਟਹਿਲ ਸਿੰਘ ਵਾਲਾ, ਮਮਦੋਟ, ਫਿਰੋਜ਼ਪੁਰ ਸ਼ਹਿਰ, ਸਰਕਲ ਦਫ਼ਤਰ ਮੂਹਰੇ, ਸ਼ੇਰ ਖਾਂ, ਫਿਰੋਜ਼ਸ਼ਾਹ, ਜੀਰਾ, ਤਲਵੰਡੀ ਭਾਈ, ਮੁਦਕੀ, ਮਖੂ ਆਦਿ ਬਿਜਲੀ ਦਫ਼ਤਰਾਂ ਤੇ ਜ਼ੋਰਦਾਰ ਢੰਗ ਨਾਲ ਰੋਸ ਰੈਲੀਆਂ ਕੀਤੀਆਂ ਗਈਆਂ ਅਤੇ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਨਿੱਜੀਕਰਨ ਬੰਦ ਕਰੇ, ਠੇਕੇਦਾਰੀ ਪ੍ਰਬੰਧ ਬੰਦ ਕਰੇ ਅਤੇ ਕੇਂਦਰ ਸਰਕਾਰ ਕੀਤਾ ਨੋਟੀਫਿਕੇਸ਼ਨ ਵਾਪਸ ਲਵੇ।