ਪਰਮਜੀਤ ਸਿੰਘ
ਫਾਜ਼ਿਲਕਾ, 29 ਮਈ
ਫਾਜ਼ਿਲਕਾ ਦੇ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਵੱਲੋਂ ਥੈਲੇਸੀਮੀਆ ਬਿਮਾਰੀ ਤੋਂ ਪੀੜਤ ਬੱਚੇ ਨੂੰ ਇਕ ਦਿਨ ਦਾ ਐੱਸਐੱਸਪੀ ਬਣਾਇਆ ਗਿਆ। ਇਸ ਮੌਕੇ ਐੱਸਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਇਕ ਥੇਲੈਸੀਮੀਆ ਪੀੜਤ ਬੱਚਾ ਆਈਪੀਐੱਸ ਬਣਨਾ ਚਾਹੁੰਦਾ ਹੈ। ਅੱਜ ਉਨ੍ਹਾਂ ਗੌਰਵ ਕੰਬੋਜ ਦਾ ਸੁਪਨਾ ਪੂਰਾ ਕਰਦੇ ਹੋਏ ਉਨ੍ਹਾਂ ਨੂੰ ਇਕ ਦਿਨ ਲਈ ਐੱਸਐੱਸਪੀ ਬਣਾਇਆ ਹੈ। ਉਧਰ ਜਦੋਂ ਗੌਰਵ ਕੰਬੋਜ ਨੇ ਕਿਹਾ ਕਿ ਉਸ ਨੂੰ ਜਦੋਂ ਪਤਾ ਲੱਗਿਆ ਕਿ ਉਹ ਇਕ ਦਿਨ ਲਈ ਐੱਸਐੱਸਪੀ ਬਣਨ ਜਾ ਰਿਹਾ ਹੈ ਤਾਂ ਉਸ ਨੂੰ ਬਹੁਤ ਖੁਸ਼ੀ ਹੋਈ। ਇਸੇ ਦੌਰਾਨ ਗੌਰਵ ਕੰਬੋਜ ਨੇ ਜ਼ਿਲ੍ਹਾ ਪੁਲੀਸ ਮੁਖੀ ਦੀ ਕੁਰਸੀ ’ਤੇ ਬੈਠ ਕੇ ਪੁਲੀਸ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ।