ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 9 ਜੂਨ
ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ ‘ਤੇ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ‘ਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਬਲਜੀਤ ਮੋਦਲਾ, ਬਰਜਿੰਦਰ ਸ਼ਰਮਾ, ਨਛੱਤਰ ਥਾਂਦੇ, ਸ਼ਮਸ਼ੇਰ ਸਿੰਘ, ਬਲਜੀਤ ਕ੍ਰਿਪਾਲਕੇ, ਸੁਖਪਾਲ, ਬਸੰਤ ਸਿੰਘ, ਗੁਰਦੀਪ ਸਿੰਘ ਅਤੇ ਗੁਰਸੇਵਕ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਬਿਜਲੀ ਕਾਮੇ 30 ਜੂਨ ਤੱਕ ਵਰਕ-ਟੂ-ਰੂਲ ਅਨੁਸਾਰ ਕੰਮ ਕਰਨਗੇ।
ਫ਼ਰੀਦਕੋਟ (ਜਸਵੰਤ ਜੱਸ): ਸਬ-ਡਿਵੀਜ਼ਨ ਪਾਵਰਕੌਮ ਗੋਲੇਵਾਲਾ ਵਿੱਚ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਮੌਕੇ ਟੀਐੱਸਯੂ ਪੱਛਮੀ ਜ਼ੋਨ ਬਠਿੰਡਾ ਦੇ ਮੀਤ ਪ੍ਰਧਾਨ ਸਰਬਜੀਤ ਸਿੰਘ ਭਾਣਾ ਨੇ ਕਿਹਾ ਕਿ ਕਾਰਪੋਰੇਸ਼ਨ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਇਨਕਾਰੀ ਹੋ ਰਹੀ ਹੈੈ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਪਾਵਰਕੌਮ ਮੈਨੇਜਮੈਂਟ ਦੇ ਮੁਲਾਜ਼ਮ ਵਿਰੋਧੀ ਅਤੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਵਿਰੁੱਧ ਮੰਡਲ ਗਿੱਦੜਬਾਹਾ ਵਿੱਚ ਮੈਨੇਜਮੈਂਟ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਐਂਪਲਾਈਜ਼ ਫੈੱਡਰੇਸ਼ਨ ਫਲਜੀਤ ਗਰੁੱਪ, ਐਂਪਲਾਈਜ਼ ਫੈੱਡਰੇਸ਼ਨ ਟੀ.ਐੱਸ.ਯੂ., ਐਮ.ਐਸ.ਯੂ. ਦੇ ਬਲਾਰਿਆਂ ਵੱਲੋਂ ਮੈਨੇਜਮੈਂਟ ਦੀ ਮੁਲਾਜ਼ਮ ਵਿਰੋਧੀ ਨੀਤੀ ਦੀ ਨਿਖੇਧੀ ਕੀਤੀ ਗਈ।
ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਪਾਵਰਕੌਮ ਗਰਿੱਡ ਭਾਈਰੂਪਾ ਵਿੱਚ ਰੋਸ ਰੈਲੀ ਕਰਦਿਆਂ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਬੋਰਡ ਮੈਨੇਜਮੈਂਟ ਦੀ ਅਰਥੀ ਸਾੜੀ ਗਈ। ਇਸ ਮੌਕੇ ਫੈੱਡਰੇਸ਼ਨ ਦੇ ਸੂਬਾ ਆਗੂ ਪੂਰਨ ਸਿੰਘ ਗੁੰਮਟੀ, ਪ੍ਰਧਾਨ ਦਰਸ਼ਨ ਸਿੰਘ ਤੇ ਸਕੱਤਰ ਜਸਵਿੰਦਰ ਸਿੰਘ ਨੇ ਸੰਬੋਧਨ ਕੀਤਾ।
ਭੁੱਚੋ ਮੰਡੀ (ਪਵਨ ਗੋਇਲ): ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੁੱਖ ਗੇਟ ਅੱਗੇ ਐਂਪਲਾਈਜ਼ ਯੂਨੀਅਨ, ਟੀਐੱਸਯੂ ਅਤੇ ਐਂਪਲਾਈਜ਼ ਫੈੱਡਰੇਸ਼ਨ ਨੇ ਪਾਵਰਕੌਮ ਦੇ ਪ੍ਰਬੰਧਕਾਂ ਖ਼ਿਲਾਫ਼ ਮੁਜ਼ਾਹਰਾ ਕੀਤਾ ਅਤੇ ਚੇਅਰਮੈਨ ਦੀ ਅਰਥੀ ਸਾੜੀ।
ਮਲੋਟ (ਲਖਵਿੰਦਰ ਸਿੰਘ): ਇੱਥੇ ਸ਼ਹਿਰੀ ਬਿਜਲੀ ਘਰ ਦੇ ਗੇਟ ’ਤੇ ਟੈਕਨੀਕਲ ਐਂਡ ਸਰਵਿਸ ਯੂਨੀਅਨ ਅਤੇ ਪਾਵਰਕੌਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਸਾਂਝੇ ਫੋਰਮ ਦੇ ਸੱਦੇ ’ਤੇ ਕੇਂਦਰ ਸਰਕਾਰ ਦਾ ਅਰਥੀ ਫੂਕੀ। ਇਸ ਮੌਕੇ ਡਿਵੀਜ਼ਨ ਪ੍ਰਧਾਨ ਬਿੱਕਰ ਸਿੰਘ ਅਤੇ ਚੌਧਰ ਸਿੰਘ ਜ਼ਿਲ੍ਹਾ ਪ੍ਰਧਾਨ ਪਾਵਰਕੌਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਨੇ ਸੰਬੋਧਨ ਕੀਤਾ।
ਜਲਾਲਾਬਾਦ (ਮਲਕੀਤ ਸਿੰਘ ਟੋਨੀ ਛਾਬੜਾ): ਪੀਐੱਸਈਬੀ ਐਂਪਲਾਈਜ਼ ਫੈੱਡਰੇਸ਼ਨ ਉਪ ਮੰਡਲ ਕਮੇਟੀ ਸ਼ਹਿਰੀ ਜਲਾਲਾਬਾਦ, ਅਰਧ-ਸ਼ਹਿਰੀ ਜਲਾਲਾਬਾਦ ਅਤੇ ਘੁਬਾਇਆ ਵੱਲੋਂ ਸ਼ਹਿਰੀ ਉਪ ਮੰਡਲ ਜਲਾਲਾਬਾਦ ਦੇ ਬਾਹਰ ਅਰਥੀ ਫੂਕ ਰੈਲੀ ਕੀਤੀ ਗਈ। ਪ੍ਰਦਰਸ਼ਨ ਦੀ ਪ੍ਰਧਾਨਗੀ ਮੰਡਲ ਪ੍ਰਧਾਨ ਰੋਹਿਤ ਬਾਘਲਾ ਵੱਲੋਂ ਕੀਤੀ ਗਈ। ਬੁਲਾਰਿਆਂ ਗਿਆਨ ਚੰਦ ਮੰਡਲ ਸਕੱਤਰ, ਜਗਦੀਸ਼ ਕੁਮਾਰ ਛਾਬੜਾ, ਚੇਤਨ ਕੁਮਾਰ ਤੇ ਵਰਿੰਦਰ ਚੋਪੜਾ ਵੱਲੋਂ ਰੈਲੀ ਨੂੰ ਸੰਬੋਧਨ ਕੀਤਾ।