ਮਾੜੇ ਮੰਡੀਕਰਨ ਪ੍ਰਬੰਧ ਨੇ ਕਿਨੂੰ ਉਤਾਪਦਕਾਂ ਦੇ ਦੰਦ ਕੀਤੇ ਖੱਟੇ

ਮਾੜੇ ਮੰਡੀਕਰਨ ਪ੍ਰਬੰਧ ਨੇ ਕਿਨੂੰ ਉਤਾਪਦਕਾਂ ਦੇ ਦੰਦ ਕੀਤੇ ਖੱਟੇ

ਮਾਨਸਾ ਵਿੱਚ ਵਿਕਣ ਲਈ ਕਿਨੂੰਆਂ ਦੇ ਲੱਗੇ ਹੋਏ ਢੇਰ।-ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ

ਮਾਨਸਾ, 27 ਜਨਵਰੀ

ਖਾਣ ਵਾਲਿਆਂ ਲਈ ਬੇਸ਼ੱਕ ਮਾਲਵਾ ਪੱਟੀ ਦੇ ਕਿਨੂੰ ਐਂਤਕੀ ਮਿੱਠੇ ਹਨ, ਪਰ ਪੈਦਾ ਕਰਨ ਵਾਲਿਆਂ ਲਈ ਇਹ ਖੱਟੇ ਹਨ। ਘੱਟ ਭਾਅ ਨੇ ਬਾਗਵਾਨਾਂ ਦਾ ਸੁਆਦ ਗ਼ਾਲ ਦਿੱਤਾ ਹੈ। ਉਨ੍ਹਾਂ ਨੂੰ ਕਿਨੂੰਆਂ ਨਾਲ ਭਰੇ ਪਏ ਬੂਟਿਆਂ ਵਾਲੇ ਬਾਗ ਹੁਣ ਉਜੜੇ-ਉਜੜੇ ਦਿਖਣ ਲੱਗੇ ਹਨ, ਜਿਹੜੇ ਬਾਗਾਂ ’ਚ ਕਦੇ ਕੋਇਲਾਂ ਬੋਲਦੀਆਂ ਸਨ, ਹੁਣ ਥੋੜ੍ਹੀਆਂ ਕੀਮਤਾਂ ਨੇ ਉਲੂ ਬੋਲਣ ਲਾ ਦਿੱਤੇ ਹਨ। ਬਾਗਵਾਨਾਂ ਦੇ ਸੁਪਨੇ  ਬੋਗਨਬਿਲੀਆ ਦੇ ਫੁੱਲਾਂ ਵਾਂਗ ਡਿੱਗ ਪਏ ਹਨ। ਬਾਗਾਂ ‘ਚੋਂ ਕਿਨੂੰ ਖਰੀਦਕੇ ਗ੍ਰਾਹਕਾਂ ਨੂੰ ਵੇਚਣ ਵਾਲੇ ਦੁਕਾਨਦਾਰ ਤਾਂ ਬਾਗੋ-ਬਾਗ ਹਨ, ਪਰ ਬਾਗਵਾਨ ਦਾ ਮੁਨਾਫ਼ਾ ਬਗਾਨੇ ਹੱਥਾਂ ‘ਚ ਚਲਾ ਗਿਆ ਹੈ। ਇਸ ਵਾਰ ਕੋਵਿਡ-19 ਕਾਰਨ ਮੰਡੀਕਰਨ ਦਾ ਪਹਿਲਾਂ ਨਾਲੋਂ ਵੀ ਵੱਧ ਜਲੂਸ ਨਿੱਕਲ ਗਿਆ ਹੈ, ਜਿਸਦਾ ਖਾਮਿਆਜ਼ਾ ਬਾਗਵਾਨਾਂ ਨੂੰ ਭੁੱਗਤਨਾ ਪੈ ਰਿਹਾ ਹੈ। ਮਾਨਸਾ ਜ਼ਿਲ੍ਹੇ ਵਿਚਲੇ ਪਿੰਡ ਰਣਜੀਤਗੜ੍ਹ ਬਾਂਦਰਾਂ, ਬਹਿਣੀਵਾਲ, ਨੰਗਲ ਕਲਾਂ, ਭੈਣੀਬਾਘਾ, ਰੱਲਾ, ਭਾਈਦੇਸਾ, ਘੁੰਮਣ  ਦੇ ਬਾਗਵਾਨਾਂ ਨੇ ਦੱਸਿਆ ਕਿ ਉਹ ਹਰ ਰੋਜ਼ ਸਵੇਰੇ ਮੂੰਹ ਹਨੇਰੇ ਠੰਢੀਆਂ ਹਵਾਵਾਂ ਨੂੰ ਪਾਰ ਕਰਕੇ ਸਬਜ਼ੀ ਮੰਡੀ ਵਿੱਚ ਕਿਨੂੰ ਵੇਚਣ ਲਈ ਲੈ ਕੇ ਜਾਂਦੇ ਹਨ, ਪਰ ਅੱਗੇ ਪ੍ਰਾਈਵੇਟ ਵਪਾਰੀ ਉਸ ਨੂੰ ਨਖ਼ਰੇ ਨਾਲ ਮਨਮਰਜ਼ੀ ਦਾ ਭਾਅ ਦੇਕੇ ਖਰੀਦਦੇ ਹਨ, ਉਨ੍ਹਾਂ ਦਾ ਸ਼ੋਸ਼ਣ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਇਹੋ ਕਿਨੂੰ ਹੀ ਜਦੋਂ ਵਪਾਰੀਆਂ ਤੋਂ ਰੇਹੜੀ ਵਾਲੇ ਖਰੀਦਦੇ ਹਨ ਤਾਂ ਉਨ੍ਹਾਂ ਨੂੰ ਚੋਖਾ ਮੁਨਾਫ਼ਾ ਹੁੰਦਾ ਹੈ। ਰੇਹੜੀ ਵਾਲਿਆਂ ਪਾਸੋਂ ਜਦੋਂ ਇਹ ਕਿਨੂੰ ਆਮ ਲੋਕ ਖਰੀਦਦੇ ਹਨ ਤਾਂ ਰੇਹੜੀ ਵਾਲੇ ਵੀ ਹੱਥ ਰੰਗ ਲੈਂਦੇ ਹਨ।

ਮਾਨਸਾ ਖੇਤਰ ਵਿਚਲੇ ਰਵਾਇਤੀ ਖੇਤੀ ਛੱਡਕੇ ਬਾਗਵਾਨੀ ਵਾਲੇ ਪਾਸੇ ਪਏ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਮਾੜੇ ਮੰਡੀਕਰਨ ਪ੍ਰਬੰਧਾਂ ਕਾਰਨ ਮਾਲਵਾ ਪੱਟੀ ਦੇ ਅੰਗੂਰ ਖੱਟੇ ਹੋ ਗਏ ਸਨ ਤੇ ਹੁਣ ਸਰਕਾਰੀ ਬੇਰੁਖੀ ਦਾ ਸ਼ਿਕਾਰ ਹੋ ਕੇ ਕਿਨੂੰ ਖਟਾਸ ਫੜ੍ਹਨ ਲੱਗੇ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

* ਮੁੱਖ ਸੜਕਾਂ ਬੰਦ ਕਰਨ ’ਤੇ ਵੀ ਜਤਾਈ ਨਾਖ਼ੁਸ਼ੀ * ਕਿਸਾਨ ਆਗੂਆਂ ਵੱਲੋ...

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਗੁਰੂਗ੍ਰਾਮ, ਦਿੱਲੀ, ਰੋਹਤਕ ਅਤੇ ਹਿਸਾਰ ਵਿੱਚ ਸਹੁਰੇ ਘਰ ਸਮੇਤ 30 ਥਾਵਾ...

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਦੋਵੇਂ ਮੁਲਕਾਂ ਦੇ ਡੀਜੀਐੱਮਓਜ਼ ਦੀ ਬੈਠਕ ’ਚ ਲਿਆ ਗਿਆ ਫ਼ੈਸਲਾ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

* ਮੋਦੀ ਦੀ ਭਾਰਤੀ ਅਦਾਲਤਾਂ ’ਚ ਜਵਾਬਦੇਹੀ ਬਣਦੀ ਹੈ: ਜੱਜ * ਫੈਸਲੇ ਦੀ...

ਸ਼ਹਿਰ

View All